Loading...
Larger font
Smaller font
Copy
Print
Contents
  • Results
  • Related
  • Featured
No results found for: "".
  • Weighted Relevancy
  • Content Sequence
  • Relevancy
  • Earliest First
  • Latest First
    Larger font
    Smaller font
    Copy
    Print
    Contents

    ਚੌਥਾ ਅਧਿਆਇ

    ਪਾਪ ਸਵੀਕਾਰ ਕਰਨਾ

    “ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋਂ ਲੈਂਦਾ ਹੈ ਉਹ ਸਫਲ ਨਹੀ ਹੁੰਦਾ। ਪਰ ਜੋ ਉਨ੍ਹਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹਦੇ ਉੱਤੇ ਰਹਿਮ ਕੀਤਾ ਜਾਵੇਗਾ” । (Proverb)ਕਹਾਉਤਾਂ 28:13।SC 43.1

    ਪ੍ਰਮੇਸ਼ਵਰ ਦੀ ਦਯਾ ਤੇ ਰਹਿਮਤ ਪ੍ਰਾਪਤ ਕਰਨ ਦੀਆਂ ਸ਼ਰਤਾਂ ਸਧਾਰਣ ਉਚਿੱਤ ਤੇ ਨਿਆਂਕਾਰੀ ਹਨ। ਪ੍ਰਮੇਸ਼ਵਰ ਸਾਨੂੰ ਸਾਡੇ ਪਾਪਾ ਦੀ ਖਿਮਾਂ ਕਰਵਾਉਣ ਵਾਸਤੇ ਕੋਈ ਦੁੱਖਦਾਇਕ ਤੇ ਕਠੋਰ ਕੰਮ ਕਰਨ ਨੂੰ ਨਹੀ ਕਹਿੰਦਾ। ਸਾਨੂੰ ਆਪਣੀਆ ਆਤਮਾਵਾਂ ਨੂੰ ਪ੍ਰਮੇਸ਼ਵਰ ਦੀ ਪ੍ਰਾਪਤ ਕਰਨ ਤੇ ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰਨ ਲਈ ਲੰਮੀਆਂ ਲੰਮੀਆਂ ਥਕਾ ਸੇਣ ਵਾਲੀਆਂ ਤੀਰਥ ਯਾਤਰਾਵਾਂ ਕਰਨ ਦੀ ਲੋੜ ਨਹੀ,ਨਾ ਹੀ ਕਿਸੇ ਕਠਿਨ ਤੱਪਸਿਆ ਦੀ, ਕੇਵਲ ਉਹ ਜੋ ਆਪਣੇ ਪਾਪ ਨੂੰ ਮੰਨ ਕੇ ਪਛਤਾਵਾ ਕਰਕੇ ਉਨ੍ਹਾਂ ਨੂੰ ਛੱਡ ਦੇਵੇਗਾ ਉਸ ਉੱਤੇ ਦਯਾ ਕੀਤੀ ਜਾਵੇਗੀ ।SC 43.2

    ਪ੍ਰਚਾਰਕ ਕਹਿੰਦਾ ਹੈ “ਤੁਸੀ ਆਪੋ ਵਿੱਚ ਹੀ ਆਪਣਿਆਂ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਭਈ ਤੁਸੀ ਨਰੋਏ ਹੋ ਜਾਉ” (James) ਯਾਕੂਬ 5:16 । ਆਪਣੇ ਪਾਪਾਂ ਦਾ ਇਕਬਾਲ ਪ੍ਰਮੇਸ਼ਵਰ ਅੱਗੇ ਕਰੋ,ਕੇਵਲ ਉਹ ਪਾਪ ਖਿਮਾਂ ਕਰ ਸਕਦਾ ਹੈ ।ਆਪਣੇ ਅਪਰਾਧ ਇੱਕ ਦੂਸਰੇ ਦੇ ਸਾਹਮਣੇ ਮੰਨ ਲਵੋ।ਜੇਕਰ ਤੁਸੀਂ ਆਪਣੇ ਗੁਵਾਂਢੀ ਜਾਂ ਮਿੱਤਰ ਨੂੰ ਦੁੱਖ ਪਹੁੰਚਾਇਆ ਹੋਵੇ ਤਾਂ ਆਪਣਾ ਕਸੂਰ ਮੰਨ ਲੈਣਾ ਚਾਹੀਦਾ ਹੈ ਅਤੇ ਉਸ ਦਾ ਕਰਤੱਵ ਹੈ ਤੁਹਾਨੂੰ ਖੁਸ਼ੀ ਨਾਲ ਮੁਆਫ ਕਰ ਦੇਵੇ।ਫਿਰ ਤੁਹਾਨੂੰ ਪ੍ਰਮੇਸ਼ਵਰ ਕੋਲੋਂ ਆਪਣੀ ਭੁੱਲ ਬਖਸ਼ਾਉਣੀ ਚਾਹੀਦੀ ਹੈ । ਕਿਉਂਕਿ ਜਿਸ ਭਰਾ ਨੂੰ ਤੁਸੀ ਦੁੱਖ ਦਿੱਤਾ ਹੈ ਉਹ ਪ੍ਰਮੇਸ਼ਵਰ ਦੀ ਸੰਪਤੀ ਸੀ ਅਤੇ ਉਸਦਾ ਦਿਲ ਦੁਖਾ ਕੇ ਤੁਸੀ ਉਸਦੇ ਸਿਰਹਨਹਾਰੇ ਤੇ ਮੁਕਤੀ ਦੇ ਦਾਤੇ ਦੇ ਵਿਰੁੱਧ ਪਾਪ ਕੀਤਾ ਹੈ ।ਇਹ ਮਾਮਲਾ ਇੱਕੋ ਸੱਚੇ ਵਿਚੋਲੇ ਦੇ ਸਾਹਮਣੇ ਪੇਸ਼ ਹੁੰਦਾ ਹੈ ,ਸਾਡਾ ਪ੍ਰਧਾਨ *ਯਿਸੂ ਮਸੀਹ ਜਾਚਕ ਜੋ ਕਿ, “ਸਭ ਗੱਲਾਂ ਵਿੱਚ ਸਾਡੇ ਵਾਂਗੂੰ ਹੀ ਪਰਤਾਇਆ ਗਿਆ ਪਰ ਉਹ ਪਾਪ ਰਹਿਤ ਰਿਹਾ । ਜੋ ਸਾਡੀਆ ਦੁਰਬਲਤਾਵਾਂ ਵਿੱਚ ਸਾਡੇ ਨਾਲ ਦੁੱਖੀ ਹੂੰਦਾ ਹੈ ਅਤੇ ਸਾਨੂੰ ਹਰ ਅਧਰਮ ਦੇ ਦਾਗ ਤੋਂ ਸ਼ੁੱਧ ਕਰਨ ਦੇ ਯੋਗ ਹੈ (Hebrew)ਇਬਰਾਨੀਆਂ ਨੂੰ 4:15 ।SC 43.3

    ਜਿੰਨ੍ਹਾਂ ਨੇ ਆਪਣੇ ਅਪਰਾਧ ਮੰਨ ਕੇ ਆਪਣੀਆਂ ਆਤਮਾਵਾ ਨੂੰ ਪ੍ਰਮੇਸ਼ਵਰ ਦੇ ਸਾਹਮਣੇ ਨਿਰਮਾਣ ਨਹੀ ਕੀਤਾ, ਉਨ੍ਹਾਂ ਨੇ ਸਵੀਕਾਰ ਹੋਣ ਦੀ ਪਹਿਲੀ ਸ਼ਰਤ ਨੂੰ ਪੂਰਾ ਨਹੀ ਕੀਤਾ ।ਜੇ ਅਸੀ ਪਛਤਾਵੇ ਦਾ ਅਨੁਭਵ ਨਹੀ ਕੀਤਾ ਜਿਸ ਦਾ ਦੁੱਖ ਸਾਡੀ ਆਤਮਾ ਨੂੰ ਝੰਜੋੜੇ ਅਤੇ ਆਤਮਾ ਦੀ ਸੱਚੀ ਅਧੀਨਗੀ ਅਤੇ ਟੁੱਟੇ ਦਿਲ ਨਾਲ ਆਪਣੇ ਪਾਪਾਂ ਨੂੰ ਸਵੀਕਾਰ ਕਰਕੇ ਤੋਬਾ ਨਹੀ ਕੀਤੀ ਜਾਂ ਆਪਣੇ ਦੁਰਾਚਾਰ ਨਾਲ ਘ੍ਰਿਣਾ ਨਹੀ ਕੀਤੀ ਤਾਂ ਅਸੀ ਸੱਚੇ ਦਿਲੋਂ ਆਪਣੇ ਪਾਪਾਂ ਦੀ ਮੁਆਫੀ ਨਹੀ ਚਾਹੀ, ਅਤੇ ਜੇ ਅਸੀ ਕੋਸ਼ਿਸ਼ ਨਹੀ ਕੀਤੀ ਤਾਂ ਸਾਨੂੰ ਪ੍ਰਮੇਸ਼ਵਰ ਵੱਲੋਂ ਸਾਂਤੀ ਨਹੀ ਮਿਲੀ। ਸਾਡੇ ਪਿਛਲੇ ਪਾਪ ਮਚੋਣ ਨਾ ਹੋਣ ਦਾ ਕੇਵਲ ਇੱਕੋ ਕਾਰਣ ਹੈ ਕਿ ਅਸੀਂ ਦਿਲ ਨਿਰਮਾਣ ਕਰਕੇ ਅਧੀਨਗੀ ਨਾਲ ਸੱਚਾਈ ਦੇ ਵਚਨ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਤਿਆਰ ਨਹੀ।ਇਸ ਪ੍ਰਸੰਗ ਬਾਰੇ ਸਾਫ਼ ਸਾਫ਼ ਆਦੇਸ਼ ਦਿੱਤੇ ਗਏ ਹਨ।ਪਾਪ ਦਾ ਇਕਬਾਲ ਭਾਵੇਂ ਗੁਪਤ ਹੋਵੇ ਜਾਂ ਖੁਲ੍ਹੇ ਆਮ ਉਸਨੂੰ ਸੱਚੇ ਦਿਲੋਂ ਪ੍ਗਟ ਕਰਨਾ ਚਾਹੀਦਾ ਹੈ।ਪਾਪੀ ਨੂੰ ਕਿਸੇ ਜ਼ੋਰਦਾਰ ਦਲੀਲ ਨਾਲ ਪਾਪ ਸਵੀਕਾਰ ਨਹੀ ਕਰਨਾ ਚਾਹੀਦਾ ਅਤੇ ਨਾ ਹੀ ਇਹ ਲਾਪਰਵਾਹੀ ਜਾਂ ਉਦਾਸੀਨਤਾਂ ਨਾਲ ਹੋਣਾ ਚਾਹੀਦਾ ਹੈ।ਨਾ ਹੀ ਉਨ੍ਹਾਂ ਲੋਕਾਂ ਦੇ ਜ਼ੋਰ ਦੇਣ ਤੇ ਜੋ ਕਿ ਆਪ ਵੀ ਪਾਪ ਦੀ ਘ੍ਰਿਣਤ ਪ੍ਰਕ੍ਰਿਤੀ ਨੂੰ ਨਹੀਂ ਜਾਣਦੇ ਉਹ ਪਾਪ ਦਾ ਪਛਤਾਵਾ ਤੇ ਇਕਬਾਲ ਅਪਾਰ ਦਿਆਲੂ ਪ੍ਰਮੇਸ਼ਵਰ ਤੱਕ ਪਹੁੰਚਦਾ ਹੈ ਜੋ ਆਤਮਾ- ਨਦੀ ਵਿੱਚੋ ਫੁੱਟ ਕੇ ਆਪ ਮੁਹਾਰਾ ਵਹਿ ਤੁਰਦਾ ਹੈ। ਭਜਨ ਲਿਖਣ ਵਾਲਾ ਕਹਿੰਦਾ ਹੈ ,“ਯਹੋਵਾਹ ( ਪ੍ਰਮੇਸ਼ਵਰ ) ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਅਤੇ ਕੁਚਲੀ ਆਤਮਾ ਵਾਲਿਆ ਨੂੰ ਬਚਾਉਂਦਾ ਹੈ।” (Psalms)ਜ਼ਬੂਰਾਂ ਦੀ ਪੋਥੀ 34:18 ।SC 44.1

    ਸੱਚਾ ਪਾਪ ਸਵੀਕਾਰ ਇੱਕ ਵਿਸ਼ੇਸ਼ ਤਰ੍ਹਾਂ ਦਾ ਹੁੰਦਾ ਹੈ। ਉਸ ਵਿੱਚ ਆਪਣੇ ਕੀਤੇ ਹਰ ਵਿਸ਼ੇਸ਼ ਪਾਪ ਦਾ ਗਿਆਨ ਆਤਮਾ ਨੂੰ ਹੋ ਜਾਂਦਾ ਹੈ।ਉਹ ਪਾਪ ਭਾਵੇਂ ਐਸੇ ਹੋਣ ਜਿੰਨ੍ਹਾਂ ਦਾ ਇਕਬਾਲ ਕੇਵਲ ਪ੍ਰਮੇਸ਼ਵਰ ਸਾਹਮਣੇ ਹੋ ਸਕਦਾ ਹੈ, ਜਾਂ ਐਸੇ ਅਪਰਾਧ ਜਿੰਨ੍ਹਾਂ ਦਾ ਇਕਬਾਲ ਉਨ੍ਹਾਂ ਵਿਅਕਤੀਆਂ ਸਾਹਮਣੇ ਹੋਵੇ ਜਿੰਨ੍ਹਾਂ ਨੂੰ ਉਸ ਨਾਲ ਦੁੱਖ ਪਹੁੰਚਿਆ ਹੋਵੇ, ਜਾਂ ਉਹ ਪਾਪ ਸਰਬ ਸੰਮਤੀ ਦੇ ਸਾਹ੍ਮਣੇ ਇਕਬਾਲ ਕਰਨ ਵਾਲੇ ਹੋਣ, ਪ੍ਰੰਤੂ ਸਾਰੀ ਪਾਪ ਸਵੀਕਾਰ ਕਰਨ ਦੀ ਰੀਤ ਸਪਸ਼ਟ ਠੀਕ ਹੋਣੀ ਚਾਹੀਦੀ ਹੈ ,ਘਟਾ ਵਧਾ ਕੇ ਹੇਰਾ ਫੇਰੀ ਨਾਲ ਨਹੀ ਅਤੇ ਵਿਸ਼ੇਸ਼ ਤੌਰ ਤੇ ਉਨ੍ਹਾਂ ਪਾਪਾਂ ਦੀ ਹੀ ਜਿੰਨ੍ਹਾਂ ਦੇ ਤੁਸੀ ਦੋਸ਼ੀ ਹੋਂ ।SC 45.1

    *ਰੱਬੀ ਦੂਤ ਨਬੀ ਜੋ ਇਸਰਾਈਲ ਵਿੱਚ ਹੋਇਆਸੈਮੂਅਲ ਦੇ ਦਿਨਾਂ ਵਿੱਚ ਇਸਰਾਈਲੀ ਲੋਕ ਪ੍ਰਮੇਸ਼ਵਰ ਕੋਲੋਂ ਦੂਰ ਭਟਕ ਗਏ ਸਨ,ਅਤੇ ਪਾਪਾਂ ਦੇ ਪਰਿਣਾਮ ਨੂੰ ਭੋਗ ਰਹੇ ਸਨ ਕਿਉਂਕਿ ਪ੍ਰਮੇਸ਼ਵਰ ਤੋਂ ਉਨ੍ਹਾਂ ਦਾ ਵਿਸ਼ਵਾਸ਼ ਉੱਠ ਗਿਆ ਸੀ ।ਉਹ ਪ੍ਰਮੇਸ਼ਵਰ ਦੇ ਰਾਜ ਤੇ ਉਸਦੀ ਤਾਕਤ ਤੇ ਸੰਦੇਹ ਕਾਰਨ ਲੱਗ ਪਏ ਸਨ। ਉਹਨਾਂ ਦਾ ਇਹ ਨਿਸ਼ਚਾ ਵੀ ਉੱਠ ਗਿਆ ਸੀ ਕਿ ਪ੍ਰਮੇਸ਼ਵਰ ਸਮਰਥ ਹੈ ਅਤੇ ਆਪਣੇ ਮਨੋਰਥ ਦੀ ਰੱਖਿਆ ਕਰ ਸਕਦਾ ਹੈ। ਉਨ੍ਹਾਂ ਨੇ ਸ੍ਰਿਸ਼ਟੀ ਦੇ ਮਹਾਨ ਮਹਾਰਾਜੇ ਨੂੰ ਵਿਸਾਰ ਕੇ ਆਪਣੇ ਇਰਦ ਗਿਰਦ ਦੀਆਂ ਜਾਤੀਆਂ ਵਾਂਗ ਇੱਕ ਮਨੁੱਖੀ ਰਾਜੇ ਦੀ ਮੰਗ ਕੀਤੀ ਜੋ ਉਨ੍ਹਾਂ ਦੀ ਅਗਵਾਈ ਕਰੇ ।ਸ਼ਾਂਤੀ ਪ੍ਰਾਪਤ ਕਰਨ ਤੋਂ ਪਹਿਲਾਂ ਉਨਾਂ ਨੇ ਆਪਣਾ ਪਾਪ ਸਵੀਕਾਰ ਕੀਤਾ, “ਅਸੀ ਆਪਣੇ ਸਾਰੇ ਪਾਪਾਂ ਤੋਂ ਵਧ ਕੇ ਇਹ ਬੁਰਾਈ ਕੀਤੀ ਹੈ ਮਨੁੱਖੀ ਰਾਜੇ ਦੀ ਮੰਗ ਕਰਕੇ” (1 Samuel) 1 ਸੈਮੂਅਲ 12:19 ਜਿਸ ਪਾਪ ਦੇ ਕਾਰਨ ਉਹ ਅਪਰਾਧੀ ਹੋ ਕਿ ਦੁੱਖ ਭੋਗ ਰਹੇ ਸਨ ਉਸਦਾ ਇਕਬਾਲ ਕਰਨਾ ਜ਼ਰੂਰੀ ਸੀ ਕਿਉਂਕਿ ਉਨਾਂ ਦੀ ਅਕ੍ਰਿਤਘਣਤਾ ਨੇ ਉਨ੍ਹਾਂ ਦੀ ਆਤਮਾ ਨੂੰ ਦੁੱਖ ਪਹੁੰਚਾਇਆ ਸੀ ਅਤੇ ਉਹ ਪ੍ਰਮੇਸ਼ਵਰ ਕੋਲੋਂ ਭਟਕ ਗਏ ਸਨ।SC 45.2

    ਪ੍ਰਮੇਸ਼ਵਰ ਨੂੰ ਸਾਡਾ ਪਛਤਾਵਾ ਤੇ ਪਾਪ ਸਵੀਕਾਰ ਤਦ ਤੱਕ ਨਹੀ ਹੋਵੇਗਾ ਜਦੋਂ ਤੱਕ ਕਿ ਮਨ ਵਿੱਚ ਸੱਚਾ ਪਰਿਵਰਤਨ ਲਿਆ ਕੇ ਉਸ ਪਾਪ ਨੂੰ ਹਮੇਸ਼ਾ ਲਈ ਛੱਡਿਆ ਨਾ ਜਾਏ। ਜੀਵਨ ਵਿੱਚ ਨਿਸ਼ਚਤ ਹੀ ਪਰਿਵਰਤਨ ਹੋਣਾ ਜ਼ਰੂਰੀ ਹੈ ।ਹਰ ਗੱਲ ਜੋ ਪ੍ਰਮੇਸ਼ਵਰ ਦੇ ਨੇਮ ਦੇ ਵਿਰੁੱਧ ਹੈ ਛੱਡਣੀ ਪਵੇਗੀ ਅਤੇ ਇਹ ਪਾਪ ਦੇ ਸੱਚੇ ਪਛਤਾਵੇ ਦਾ ਪਰਿਣਾਮ ਹੋਵੇਗਾ ।ਜੋ ਕੰਮ ਕਰਨਾ ਸਾਨੂੰ ਉਚਿੱਤ ਹੈ ਉਸਦਾ ਵਿਸਥਾਰ ਕਰ ਦਿੱਤਾ ਗਿਆ ਹੈ, ” ਨਹਾਉ, ਆਪਣੇ ਆਪ ਨੂੰ ਪਾਕ ਕਰੋ, ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਤੋਂ ਦੂਰ ਕਰੋ। ਨੇਕੀ ਸਿੱਖੋ ਨਿਆਉਂ ਨੂੰ ਭਾਲੋ,ਜ਼ਾਲਿਮ ਨੂੰ ਸਿੱਧਾ ਕਰੋ, ਯਤੀਮ ਦਾ ਨਿਆਉਂ ਕਰੋ, ਵਿਧਵਾ ਦਾ ਮੁਕੱਦਮਾਂ ਲੜੋ। (Isiah)ਯਸਾਯਾਹ 1:16,17। “ਜੇ ਦੁਸ਼ਟ ਲੁੱਟ ਦਾ ਮਾਲ ਮੋੜ ਦੇਵੇ ਅਤੇ ਜੀਵਨ ਦੀਆਂ ਬਿਧੀਆਂ ਵਿੱਚ ਤੁਰੇ ਅਤੇ ਬਦੀ ਨਾ ਕਰੇ ਤਾਂ ਉਹ ਨਿਸ਼ਚੇ ਜਿਉਂਦਾ ਰਹੇਗਾ। ਉਹ ਨਹੀ ਮਰੇਗਾ। (Ezekiel)ਹਿਜ਼ਿਕਏਲ 33:!5 । *ਯਿਸੂ ਮਸੀਹ ਦਾ ਚੇਲਾਪੋਲੂਸ ਪਛਤਾਵੇ ਦੇ ਵਿਸ਼ੇ ਵਿੱਚ ਇੰਜ ਕਹਿੰਦਾ ਹੈ, “ਵੇਖੋ ਤੁਹਾਡੀ ਉਹ ਪ੍ਰਮੇਸ਼ਵਰ ਜੋਗ ਉਦਾਸੀ ਨੇ ਤੁਹਾਡੇ ਵਿੱਚ ਕਿੰਨਾਂ ਜੋਸ਼, ਕਿੰਨੀ ਨਿੱਡਰਤਾ, ਕਿੰਨੀ ਖਿਝ, ਕਿੰਨਾ ਭੈ, ਕਿੰਨੀ ਲੋਚ, ਕਿੰਨੀ ਅਣਖ ਅਤੇ ਕਿੰਨਾਂ ਹੀ ਡੰਨ ਪੈਦਾ ਕੀਤਾ ਹੈ ਕਿ ਤੁਸੀਂ ਹਰ ਤਰ੍ਹਾਂ ਨਾਲ ਆਪਣੇ ਲਈ ਪਰਮਾਣ ਦਿੱਤਾ ਹੈ ਭਈ ਅਸੀ ਨਿਰਦੋਸ਼ ਹਾਂ। (2 corunthians) 2 ਕੁਰੰਥੀਆ ਨੂੰ 7:11 ।SC 46.1

    ਜਦੋਂ ਪਾਪ ਮਨੁੱਖ ਦੀ ਨੇਕ ਚਾਲ ਚਲਣ ਦੀ ਭਾਵਨਾ ਨੂੰ ਮਾਰ ਦਿੰਦਾ ਹੈ ਤਾਂ ਅਪਰਾਧੀ ਆਪਣੇ ਚਰਿੱਤਰ ਦੇ ਦੋਸ਼ਾਂ ਦਾ ਨਿਰਣਾ ਨਹੀ ਕਰ ਸਕਦਾ ਅਤੇ ਨਾ ਹੀ ਉਸਨੂੰ ਆਪਣੇ ਚਰਿੱਤਰ ਦੇ ਔਗੁਣ ਅਨੁਭਵ ਹੁੰਦੇ ਹਨ, ਜਦ ਤੱਕ ਉਹ *ਪ੍ਰਮੇਸ਼ਵਰਪਵਿੱਤਰ ਆਤਮਾ ਦੀ ਉਸ ਸ਼ਕਤੀ ਅੱਗੇ ਨਾ ਝੁਕੇ ਜੋ ਉਸਨੂੰ ਉਸਦੇ ਪਾਪਾਂ ਦਾ ਗਿਆਨ ਕਰਾਉਂਦੀ ਹੈ ।ਤਦ ਤੱਕ ਉਸਦੀਆਂ ਅੱਖਾ ਅੱਗੋਂ ਪਾਪ ਦਾ ਅੰਧੇਰਾ ਨਹੀ ਮਿਟ ਸਕਦਾ ਅਤੇ ਉਹ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਨਹੀ ਦੇਖ ਸਕਦਾ ਅਤੇ ਨਾ ਹੀ ਉਸਦੀ ਪਾਪ ਸਵੀਕਾਰ ਕਰਨ ਦੀ ਪ੍ਰਕ੍ਰਿਤੀ ਸੱਚੇ ਦਿਲੋਂ ਹੋ ਸਕਦੀ ਹੈ। ਉਹ ਆਪਣੇ ਹਰ ਅਪਰਾਧ ਨੂੰ ਸਵੀਕਾਰ ਕਰਦੇ ਸਮੇਂ ਆਪਣੀ ਨਿਰਦੋਸ਼ਤਾ ਦੇ ਬਹਾਨੇ ਲੱਭ ਕੇ ਖਿਮਾਂ ਚਾਹੁੰਦਾ ਹੈ ਅਤੇ ਸੋਚਦਾ ਹੈ ਜੇਕਰ ਹਾਲਾਤ ਐਸੇ ਵਿਪਰੀਤ ਨਾ ਹੁੰਦੇ ਤਾਂ ਉਹ ਕਦੀ ਵੀ ਅਪਰਾਧ ਨਾ ਕਰਦਾ ਜਿਸਦੇ ਲਈ ਕਿ ਉਸਨੂੰ ਪਛਤਾਉਣਾ ਪੈ ਰਿਹਾ ਹੈ ।SC 47.1

    ਵਰਜਿਤ ਫਲ ਖਾਣ ਤੋਂ ਬਾਅਦ **ਕਰਤਾਰ ਦੀ ਰਚਨਾ ਦਾ ਪਹਿਲਾ ਮਨੁੱਖ ਤੇ ਉਸਦੀ ਤੀਂਵੀ ਹਵਾਆਦਮ ਤੇ ਹਵਾ ਦਾ ਹਿਰਦਾ ਸ਼ਰਮ, ਡਰ ਤੇ ਗਿਲਾਨੀ ਨਾਲ ਭਰ ਗਿਆ ਸੀ ।ਪਹਿਲੋਂ ਪਹਿਲ ਉਨ੍ਹਾਂ ਦੀ ਇਹੋ ਇੱਛਾ ਸੀ ਕਿਵੇਂ ਗਲਤੀ ਦਾ ਬਹਾਨਾ ਲੱਭ ਕੇ ਪਾਪ ਦੀ ਸਜ਼ਾ ਤੋਂ ਬਚਿਆ ਜਾਵੇ ।ਜਦੋ ਪ੍ਰਮੇਸ਼ਵਰ ਨੇ ਉਨ੍ਹਾਂ ਨੂੰ ਆਗਿਆ ਭੰਗ ਕਰਨ ਦੇ ਪਾਪ ਬਾਰੇ ਪੁੱਛਿਆ ਤਾਂ ਆਦਮ ਨੇ ਅੱਧਾ ਦੋਸ਼ ਪ੍ਰਮੇਸ਼ਵਰ ਤੇ ਅੱਧਾ ਆਪਣੇ ਜੀਵਣ ਸਾਥੀ ਦੇ ਸਿਰ ਲਾਉਂਦਿਆ ਹੋਇਆਂ ਉੱਤਰ ਦਿੱਤਾ , “ਜੋ ਤੀਵੀ ਤੂੰ ਮੈਨੂੰ ਸਾਥਣ ਦਿੱਤੀ ਸੀ ਉਸਨੇ ਵਰਜਿਤ ਬ੍ਰਿਛ ਦਾ ਫਲ ਮੈਨੂੰ ਦਿੱਤਾ ਅਤੇ ਮੈਂ ਖਾ ਲਿਆ । “ਤੀਵੀਂ ਨੇ ਦੋਸ਼ ਸੱਪ ਦੇ ਸਿਰ ਲਾਂਉਦਿਆਂ ਹੋਇਆਂ ਕਿਹਾ, “ਸੱਪ ਨੇ ਮੈਨੂੰ ਭਰਮਾਇਆ, ਅਤੇ ਮੈ ਖਾ ਲਿਆ।” (Genesis) ਉਤਪਤ 3:12,13। ਤੀਵੀਂ ਨੇ ਪ੍ਰਮੇਸ਼ਵਰ ਨੂੰ ਕਿਹਾ, “ਤੂੰ ਸੱਪ ਕਿਉਂ ਬਣਾਇਆ? ਕਿਉਂ ਉਸਨੂੰ ਅਦਨ ਦੇ ਬਾਗ ਦੇ ਅੰਦਰ ਆਉਣ ਦਿੱਤਾ? ਇਹੋ ਪ੍ਰਸ਼ਨ ਉਨ੍ਹਾਂ ਦੇ ਬਹਾਨੇ ਵਿੱਚ ਛਿਪੇ ਸਨ ਅਤੇ ਆਪਣੇ ਪਤਿਤ ਹੋਣ ਦੇ ਸਾਰੇ ਪਾਪ ਜਿੰਮੇਵਾਰ ਪ੍ਰਮੇਸ਼ਵਰ ਨੂੰ ਠਹਿਰਾਇਆ। ਆਪਣੇ ਆਪ ਨੂੰ ਧਰਮੀ ਤੇ ਨਿਰਦੋਸ਼ ਸਾਬਤ ਕਰਨ ਦੇ ਭਾਵ ਦਾ ਜਨਮ ਝੂਠ ਦੇ ਪਿਤਾ (ਸ਼ੈਤਾਨ) ਦੇ ਹਿਰਦੇ ਵਿੱਚੋਂ ਪੈਦਾ ਹੋਇਆ ਸੀ ਅਤੇ ਉਸ ਕੋਲੋਂ ਇਹ ਆਦਮ ਤੇ ਸਾਰੇ ਪੁੱਤਰ ਪੁੱਤਰੀਆਂ ਦੇ ਸੁਭਾਉ ਵਿੱਚ ਰਚ ਮਿਚ ਗਿਆ ਅਤੇ ਇਸ ਪ੍ਰਕਾਰ ਦੇ ਪਾਪ ਸਵੀਕਾਰ ਕਰਨ ਦੀ ਪ੍ਰੇਰਣਾ ਰੱਬੀ ਸ਼ਕਤੀ ਦੁਆਰਾ ਨਹੀ ਹੁੰਦੀ ਅਤੇ ਨਾ ਹੀ ਪਰਮੇਸ਼ਵਰ ਨੂੰ ਮਨਜ਼ੂਰ ਹੁੰਦੀ ਹੈ। ਸੱਚਾ ਪਛਤਾਵਾ ਮਨੁੱਖ ਨੂੰ ਆਪਣੇ ਪਾਪ ਦਾ ਬੋਝ ਆਪਣੇ ਸਿਰ ਲੈਣ ਲਈ ਪ੍ਰੇਰੇਗਾ ਅਤੇ ਬਿਨਾਂ ਕਿਸੇ ਧੋਖੇਬਾਜ਼ੀ ਜਾਂ ਕਪਟ ਦੇ ਮਨੁੱਖ ਆਪਣਾ ਪਾਪ ਸਵੀਕਾਰ ਕਰ ਲਏਗਾ। ਉਸ ਦੀਨ ਕਰ ਉਗਰਾਹੁਣ ਵਾਲੇ ਵਾਂਗੂੰ ਸ਼ਰਮ ਨਾਲ ਆਪਣੀਆ ਅੱਖਾਂ ਨੀਵੀਆਂ ਕਰਕੇ ਉਹ ਪੁਕਾਰ ਉਠੇਗਾ, “ਹੇ ਇਸ਼ਵਰ ਮੇਰੇ ਪਾਪੀ ਤੇ ਦਯਾ ਕਰ” ਅਤੇ ਉਹ ਸਾਰੇ ਜੋ ਆਪਣੇ ਪਾਪਾਂ ਅਪਰਾਧਾਂ ਨੂੰ ਮੰਨ ਲੈਣਗੇ ਉਹ ਧਰਮੀਂ ਠਹਿਰਾਏ ਜਾਣਗੇ ਕਿਉਂਕਿ ਯਿਸੂ ਮਸੀਹ ਪਸ਼ਚਾਤਾਪੀ ਮਨੁੱਖ ਦੇ ਉਧਾਰ ਲਈ ਆਪਣੇ ਪਵਿੱਤਰ ਖੂਨ ਨਾਲ ਪ੍ਰਮੇਸ਼ਵਰ ਅੱਗੇ ਬੇਨਤੀ ਕਰੇਗਾ ਜੋ ਉਸ ਨੇ ਹਰ ਪਾਪੀ ਲਈ ਡੋਹਲਿਆ ਹੈ।SC 47.2

    ਪ੍ਰਮੇਸ਼ਵਰ ਦੇ ਬਚਨ ਅਨੁਸਾਰ ਸੱਚਾ ਪਛਤਾਵਾ ਤੇ ਨਿਰਮਾਣਤਾ ਪਾਪ ਸਵੀਕਾਰ ਕਰਨ ਦੀ ਐਸੀ ਉਦਾਹਰਣ ਪੇਸ਼ ਕਰਦੇ ਹਨ ਜਿੱਥੇ ਕਿ ਪਾਪ ਲਈ ਨਾ ਕੋਈ ਬਹਾਨਾ ਲੱਭਿਆ ਹੈ ਅਤੇ ਨਾ ਹੀ ਆਪਣੇ ਆਪ ਨੂੰ ਧਰਮੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੋਲੂਸ ਨੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ ਕੋਈ ਕੋਸ਼ਿਸ਼ ਨਹੀ ਸੀ ਕੀਤੀ। ਉਸਨੇ ਆਪਣੇ ਪਾਪਾਂ ਦਾ ਚਿਤ੍ਰਣ ਕਾਲੇ ਰੰਗ ਨਾਲ ਕੀਤਾ। ਉਸਨੇ ਆਪਣੇ ਅਧਰਮ ਨੂੰ ਘਟਾਉਣ ਦੀ ਕੋਸ਼ਿਸ਼ ਨਹੀ ਕੀਤੀ ।ਉਸਨੇ ਕਿਹਾ, “ਇਹੋ ਮੈਂ ਯਰੋਸ਼ਲਮ ਵਿੱਚ ਇਖ਼ਿਤਿਆਰ ਪਾ ਕੇ ਬਹੁਤ ਸੰਤਾ਼ ਨੂੰ ਕੈਦ ਖਾਨਿਆਂ ਵਿੱਚ ਬੰਦ ਕੀਤਾ ਅਤੇ ਜਦੋਂ ਉਹ ਮਾਰੇ ਜਾਂਦੇ ਤਾਂ ਮੈਂ ਉਨ੍ਹਾਂ ਦੇ ਵਿਰੁੱਧ ਹਾਮੀ ਭਰਦਾ ਸੀ। ਮੈਂ ਹਮੇਸ਼ਾ ਸਮਾਜ ਵਿੱਚ ਉਨ੍ਹਾਂ ਨੂੰ ਬਹੁਤ ਵਾਰੀ ਸਜ਼ਾ ਦੇ ਕੇ ਉਨ੍ਹਾਂ ਨੂੰ ਕੁਫ਼ਰ ਬਕਵਾਉਣ ਲਈ ਤੰਗ ਕੀਤਾ ਅਤੇ ਉਨ੍ਹਾਂ ਦੇ ਵਿਰੋਧ ਵਿੱਚ ਅਤਿ ਸ਼ੁਦਾਈ ਹੋ ਕੇ ਮੈਂ ਪਰਦੇਸ਼ ਦੇ ਨਗਰੋਂ ਤੀਕ ਵੀ ਉਨ੍ਹਾਂ ਨੂੰ ਸਤਾਉਦਾ ਸਾਂ । (Acts)ਰਸੂਲਾਂ ਦੇ ਕਰਤਬ 26:10,11 । ਉਹ ਆਪਣੇ ਆਪ ਨੂੰ ਦੋਸ਼ੀ ਸਾਬਤ ਕਰਦਿਆ ਜ਼ਰਾ ਨਹੀ ਸੀ ਝਿਜਕਿਆ, “ਯਿਸੂ ਮਸੀਹ ਪਾਪੀਆਂ ਨੂੰ ਬਚਾਉਣ ਲਈ ਜਗਤ ਵਿੱਚ ਆਏ ਸਨ ਜਿੰਨ੍ਹਾਂ ਵਿੱਚੋਂ ਇੱਕ ਮਹਾਂ ਪਾਪੀ ਮੈਂ ਹਾਂ । (Timothy)ਤਿਮੋਥੀਓਸ 1:15 । ਓਸ ਇਹ ਬਿਆਨ ਆਪਣੇ ਬਾਰੇ ਪੋਲੁਸ ਨੇ ਬਾਈਬਲ ਵਿੱਚ ਲਿਖਿਆ ਹੈ।SC 48.1

    ਨਿਰਮਾਣ ਤੇ ਟੁੱਟਾ ਹੋਇਆ ਦਿਲ ਸੱਚੇ ਪਛਤਾਵੇ ਦੇ ਪ੍ਰਭਾਵ ਹੇਠਾਂ ਆ ਕੇ ਪ੍ਰਮੇਸ਼ਵਰ ਦੇ ਪਿਆਰ ਦੀ ਕਦਰ ਕਰਦਾ ਹੈ ਅਤੇ ਸੂਲੀ ਦਾ ਮੁੱਲ ਸਮਝਦਾ ਹੈ ।ਜਿਵੇਂ ਇੱਕ ਪੁੱਤਰ ਆਪਣੇ ਦੋਸ਼ਾਂ ਦਾ ਇਕਬਾਲ ਪਿਤਾ ਸਾਹਮਣੇ ਕਰਦਾ ਹੈ ਇਵੇਂ ਹੀ ਸੱਚੇ ਦਿਲੋਂ ਪਸ਼ਚਾਤਾਪ ਕਰਨ ਵਾਲਾ ਆਪਣੇ ਸਾਰੇ ਪਾਪ ਪ੍ਰਮੇਸ਼ਵਰ ਸਾਹਮਣੇ ਇਕਬਾਲ ਕਰ ਲੈਂਦਾ ਹੈ। ਬਾਈਬਲ ਵਿੱਚ ਇਹ ਲਿਖਿਆ ਹੈ “ਜੇ ਅਸੀ ਆਪਣੇ ਪਾਪਾਂ ਦਾ ਇਕਬਾਲ ਕਰ ਲਈਏ ਤਾਂ ਉਹ ਵਫਾਦਾਰ ਅਤੇ ਧਰਮੀ ਹੈ ਅਤੇ ਸਾਡੇ ਪਾਪਾਂ ਨੂੰ ਮੁਆਫ ਕਰਕੇ ਸਾਨੂੰ ਸਾਰੇ ਕੁਧਰਮਾਂ ਤੇ ਔਗੁਣਾਂ ਤੋਂ ਸ਼ੁੱਧ ਕਰ ਦਿੰਦਾ ਹੈ।” (1 John) 1 ਯੂਹੰਨਾਂ 1:9 । SC 49.1

    Larger font
    Smaller font
    Copy
    Print
    Contents