Loading...
Larger font
Smaller font
Copy
Print
Contents
  • Results
  • Related
  • Featured
No results found for: "".
  • Weighted Relevancy
  • Content Sequence
  • Relevancy
  • Earliest First
  • Latest First
    Larger font
    Smaller font
    Copy
    Print
    Contents

    ਦੂਜਾ ਅਧਿਆਏ

    ਪਾਪੀ ਲਈ ਯਿਸੂ ਮਸੀਹ ਦੀ ਲੋੜ

    ਆਦਿ ਵਿੱਚ ਮਨੁੱਖ ਨੂੰ ਨਰੋਈਆਂ ਸ਼ਕਤੀਆਂ ਤੇ ਸੰਪੂਰਣ ਦਿਲ ਦਿਮਾਗ ਦਿੱਤੇ ਗਏ ਸਨ।ਉਹ ਆਪਣੇ ਆਪ ਵਿੱਚ ਸੰਪੂਰਣ ਤੇ ਪ੍ਰਮੇਸ਼ਵਰ ਦੇ ਅਨੁਕੂਲ ਸੀ।ਉਸਦੇ ਵਿਚਾਰ ਪਵਿੱਤਰ ਸਨ।ਪਰ ਪ੍ਰਮੇਸ਼ਵਰ ਦੀ ਆਗਿਆ ਦੀ ਉਲੰਘਣਾ ਕਰਨ ਨਾਲ ਉਸਦੀਆਂ ਸਾਰੀਆਂ ਸ਼ਕਤੀਆਂ ਗੁੰਮਰਾਹ ਹੋ ਗਈਂਆਂ ਅਤੇ ਸਵਾਰਥ ਨੇ ਪਿਆਰ ਦੀ ਥਾਂ ਲੈ ਲਈ। ਅਪਰਾਧ ਕਰਨ ਨਾਲ ਮਨੁੱਖ ਦੀ ਫਿਤਰਤ ਬਲਹੀਨ ਹੋ ਗਈ ਅਤੇ ਉਸ ਲਈ ਆਪਣੀ ਸ਼ਕਤੀ ਦੇ ਬਲ ਨਾਲ ਸੈਤਾਨ (ਬੁਰਾਈ ) ਦਾ ਸਾਹਮਣਾ ਕਰਨਾ ਅਸੰਭਵ ਹੋ ਗਿਆ। ਸ਼ੈਤਾਨ ਨੇ ਮਨੁੱਖ ਨੂੰ ਕੈਦੀ ਬਣਾ ਲਿਆ , ਅਤੇ ਉਹ ਹਮੇਸ਼ਾ ਹੀ ਇਸੇ ਤਰ੍ਹਾਂ ਬੰਦੀ ਰਹਿੰਦਾ ਜੇ ਪ੍ਰਮੇਸ਼ਵਰ ਉਸਦੀ ਸਹਾਇਤਾ ਲਈ ਵਿਸ਼ੇਸ਼ ਉਪਰਾਲਾ ਨਾ ਕਰਦਾ।ਸ਼ੈਤਾਨ ਦੀ ਨੀਅਤ ਇਹ ਸੀ ਕਿ ਮਨੁੱਖ - ਸਿਰਜਣਾਂ ਦੀ ਦੈਵੀ ਯੋਜਨਾਂ ਅਸਫਲ ਹੋ ਜਾਏ ,ਅਤੇ ਸਾਰੀ ਧਰਤੀ ਤੇ ਸੰਤਾਪ ਤੇ ਵਿਨਾਸ਼ ਛਾ ਜਾਏ ਅਤੇ ਸ਼ੈਤਾਨ ਇਸ ਸਾਰੀ ਬੁਰਾਈ ਨੂੰ ਪ੍ਰਮੇਸ਼ਵਰ ਦੇ ਮਨੁੱਖ ਨੂੰ ਸਿਰਜਣ ਦਾ ਕਾਰਣ ਦਰਸਾ ਸਕੇ ।SC 15.1

    ਮਨੁੱਖ ਆਪਣੀ ਨਿਰਅਪਰਾਧ ਅਵਸਥਾ ਵਿੱਚ ਸਰਬ ਸ਼ਕਤੀਮਾਨ ਪਿਤਾ ਨਾਲ ਖੁਸ਼ੀ ਭਰਿਆ ਵਾਰਤਾਲਾਪ ਕਰਿਆ ਕਰਦਾ ਸੀ ,“ਜਿਸਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਿਰੇ ਖਜ਼ਾਨੇ ਗੁਪਤ ਹਨ।” ਕੁਲੁਸੀਆਂ ਨੂੰ 2:3 । ਪਰ ਪਾਪ ਦੇ ਪਰਛਾਵੇਂ ਪਿੱਛੋਂ ਮਨੁੱਖ ਨੂੰ ਪਵਿਤਰਤਾ ਵਿੱਚੋ ਕੋਈ ਅਨੰਦ ਨਾ ਆਇਆ,ਅਤੇ ਉਹ ਆਪਣੇ ਆਪ ਨੂੰ ਪ੍ਰਮੇਸ਼ਵਰ ਦੀ ਹਜੂਰੀ ਵਿੱਚੋ ਛੁਪਾਉਂਣ ਲੱਗ ਪਿਆ।ਅੱਜ ਵੀ ਜਿਸ ਮਨੁੱਖ ਦਾ ਹਿਰਦਾ ਪੂਰੀ ਤਰ੍ਹਾਂ ਨਿਰਮਾਣ ਤੇ ਸ਼ੁੱਧ ਨਹੀਂ ਉਸਦੀ ਹਾਲਤ ਐਸੀ ਹੀ ਹੈ ।ਐਸਾ ਮਨੁੱਖ ਕਦੀ ਪ੍ਰਮੇਸ਼ਵਰ ਨਾਲ ਮੇਲਜੋਲ ਨਹੀਂ ਰੱਖ ਸਕਦਾ ਅਤੇ ਨਾ ਹੀ ਉਸ ਦੀ ਹਜ਼ੂਰੀ ਵਿੱਚੋਂ ਖੁਸ਼ੀ ਮਾਣ ਸਕਦਾ ਹੈ।ਉਹ ਪਵਿੱਤਰ ਸਵਰਗ ਦੂਤਾਂ ਦੀ ਹਾਜ਼ਰੀ ਵਿੱਚੋਂ ਕਤਰਾਏਗਾ।ਜੇਕਰ ਉਸਨੂੰ ਸਵਰਗ ਵਿੱਚ ਜਾਣ ਦੀ ਇਜਾਜ਼ਤ ਵੀ ਮਿਲ ਜਾਏ ਤਾਂ ਵੀ ਉਸਨੂੰ ਕੋਈ ਖੁਸ਼ੀ ਪ੍ਰਾਪਤ ਨਹੀਂ ਹੋਵੇਗੀ।ਜਿਸ ਬੇਗਰਜ਼ ਪਿਆਰ ਦਾ ਉੱਥੇ ਰਾਜ ਹੈ ਅਤੇ ਹਰ ਸਵਰਗੀ ਦੂਤ ਜਿਵੇਂ ਇਸ ਅਮਰ ਪਿਆਰ ਦਾ ਹੁੰਗਾਰਾ ਭਰਦਾ ਹੈ ,ਖੁਦਗਰਜ਼ ਮਨੁੱਖ ਦੇ ਦਿਲ ਦੀਆਂ ਤਾਰਾਂ ਵਿੱਚ ਉਸ ਪਿਆਰ ਨਾਲ ਟੁਣਕਾਰ ਨਹੀਂ ਆ ਸਕਦੀ। ਪ੍ਰਮੇਸ਼ਵਰ ਦੇ ਕੋਮਲ ਪਿਆਰ ਦੀ ਧੁਨ ਵਿੱਚ ਪ੍ਰਮੇਸ਼ਵਰ ਦੇ ਪਿਆਰੇ ਹਿਰਦੇ ਹੀ ਮਗਨ ਹੋ ਸਕਦੇ ਹਨ,ਪਾਪੀ ਹਿਰਦੇ ਤੇ ਇਸ ਦਾ ਕੋਈ ਅਸਰ ਨਹੀਂ ਹੋ ਸਕਦਾ।ਉਸਦੀਆਂ ਸੋਚ ਸ਼ਕਤੀਆ, ਸ਼ੌਕ ਤੇ ਇਰਾਦੇ ਉੱਥੋ਼ ਦੇ ਨਿਸ਼ਕਪਟ ਤੇ ਨਿਰਪਾਪ ਵਾਸੀਆਂ ਕੋਲੋਂ ਬਿਲਕੁਲ ਵੱਖਰੇ ਹਨ।SC 15.2

    ਉਹ ਸਵਰਗੀ ਅਨੰਤ ਸੰਗੀਤ ਦੀ ਸੁਰ ਵਿੱਚ ਬੇਸੁਰਾ ਜਾਪੇਗਾ।ਸਵਰਗ ਉਸਦੇ ਲਈ ਇੱਕ ਦੁੱਖ ਤੇ ਸੰਤਾਪ ਦਾ ਕੇਂਦਰ ਹੋਏਗਾ।ਉਹ ਪ੍ਰਮੇਸ਼ਵਰ ਦੇ ਮਹਾਨ ਜਲਾਲ ਦੀ ਰੌਸ਼ਨੀ ਕੋਲੋਂ ਜੋ ਕਿ ਸਵਰਗ ਦਾ ਕੇਂਦਰ ਹੈ, ਛੁਪਣਾ ਚਾਹੇਗਾ।ਇਹ ਪ੍ਰਮੇਸ਼ਵਰ ਦਾ ਨਿਯਮ ਨਹੀਂ ਕਿ ਦੁਸ਼ਟ ਆਤਮਾਵਾਂ ਨੂੰ ਸਵਰਗਾ ਵਿੱਚੋ ਕੱਢਿਆ ਜਾਵੇ, ਪਰ ਉਹ ਆਪ ਹੀ ਆਪਣੇ ਸਵਾਰਥੀ ਇਰਾਦਿਆ ਕਰਕੇ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚੋ ਦੂਰ ਭੱਜਣਾ ਚਾਹੁੰਦੀਆਂ ਹਨ। ਪ੍ਰਮੇਸ਼ਵਰ ਦੀ ਮਹਿਮਾ ਉਨ੍ਹਾਂ ਨੂੰ ਭਸਮ ਕਰਨ ਵਾਲੀ ਅੱਗ ਵਾਂਗੂ ਪ੍ਰਤੀਤ ਹੁੰਦੀ ਹੈ ।ਉਹ ਖੁਸ਼ੀ ਨਾਲ ਵਿਨਾਸ਼ ਦਾ ਸਵਾਗਤ ਕਰਨਗੀਆਂ ਤਾਂ ਜੋ ਉਹ ਉਸ ਨੂਰਾਨੀ ਮੁੱਖੜੇ ਕੋਲੋਂ ਛਿਪ ਸਕਣ ਜੋ ਉਨ੍ਹਾਂ ਦੀ ਮੁਕਤੀ ਲਈ ਕੁਰਬਾਨ ਹੋਇਆ ਸੀ।SC 16.1

    ਸਾਡੇ ਲਈ ਆਪਣੀ ਸ਼ਕਤੀ ਦੇ ਸਹਾਰੇ ਪਾਪ ਦੀ ਉਸ ਖੱਡ ਵਿੱਚੋਂ ਨਿਕਲਣਾ ਅਸੰਭਵ ਹੈ ਜਿਸ ਵਿੱਚ ਅਸੀਂ ਡਿੱਗ ਚੁੱਕੇ ਹਾਂ।ਸਾਡਾ ਹਿਰਦਾ ਪਾਪੀ ਹੋ ਚੁੱਕਾ ਹੈ ਅਤੇ ਇਸਨੂੰ ਬਦਲਣਾ ਸਾਡੇ ਲਈ ਨਾ ਮੁਮਕਿਨ ਹੈ, “ਕੌਣ ਅਸ਼ੁੱਧ ਵਿੱਚੋਂ ਸ਼ੁੱਧ ਨਿਕਾਲ ਸਕਦਾ ਹੈ। ਪਰ ਕੋਈ ਨਹੀਂ।” ਅਯੂਬ 14:4 । ਪਾਪੀ ਮਨ ਪ੍ਰਮੇਸ਼ਵਰ ਦੇ ਵਿਰੁੱਧ ਹੈ ਕਿਉਂਕਿ ਇਹ ਪ੍ਰਮੇਸ਼ਵਰ ਦੇ ਕਾਨੂੰਨ ਨਹੀ ਅਪਣਾਉਂਦਾ ਤੇ ਨਾ ਹੀ ਅਪਣਾ ਸਕਦਾ ਹੈ।” ਰੋਮੀਆਂ ਨੂੰ 8:7 । ਪੜ੍ਹਾਈ ਸਿੱਖਿਆ, ਸੱਭਿਅਤਾ ,ਅਭਿਆਸ ਤੇ ਮਨੁੱਖੀ ਯਤਨ ਇਹਨਾਂ ਸਭਨਾ ਦਾ ਆਪਣਾ ਆਪਣਾ ਮਹੱਤਵ ਹੈ ,ਪਰ ਇਹ ਸ਼ੈਤਾਨੀ ਤਾਕਤ ਦੇ ਗੁਲਾਮ ਹਿਰਦੇ ਨੂੰ ਸ਼ੈਤਾਨ ਦੀ ਗੁਲਾਮੀ ਤੋਂ ਛੁਡਾਉਣਾ ਇਨ੍ਹਾਂ ਦੀ ਤਾਕਤ ਤੋ ਬਾਹਰ ਹੈ।ਇਹ ਸਭ ਚੀਜ਼ਾਂ ਮਨੁੱਖ ਦੇ ਬਾਹਰੀ ਚਾਲ ਚਲਣ ,ਚੱਜ ਅਚਾਰ ਵਿੱਚ ਤਾਂ ਸੁਧਾਰ ਕਰ ਸਕਦੀਆਂ ਹਨ ਪਰ ਪਾਪੀ ਹਿਰਦੇ ਨੂੰ ਨਿਰਮਲ ਨਹੀ ਕਰ ਸਕਦੀਆਂ।ਇਹ ਜੀਵਨ ਦੀ ਗੰਧਲੀ ਨਦੀ ਨੂੰ ਪਵਿੱਤ੍ਰ ਨਹੀ ਕਰ ਸਕਦੀਆਂ।ਇਹ ਕੰਮ ਸਿਰਫ ਅੰਤ੍ਰੀਵ ਸ਼ਕਤੀ ਹੀ ਕਰ ਸਕਦੀ ਹੈ।ਜੀਵਨ ਉੱਪਰੋ ਕਰਤਾਰ ਦੀ ਮਿਹਰ ਨਾਲ ਹੀ ਪਵਿੱਤ੍ਰ ਬਣ ਸਕਦਾ ਹੈ ਅਤੇ ਮਿਹਰ ਹੀ ਮਨੁੱਖ ਨੂੰ ਪਾਪੀ ਤੋ ਪਵਿਤ੍ਰ ਬਣਾ ਸਕਦੀ ਹੈ ।ਇਹ ਮਿਹਰ ਸ਼ਕਤੀ ਯਿਸੂ ਮਸੀਹ ਹੈ।ਉਸਦੀ ਮਿਹਰ ਨਾਲ ਮੁਰਦਾ ਜੀਵਨ ਸ਼ਕਤੀਆਂ ਵਿੱਚ ਨਵੀਂ ਜ਼ਿੰਦਗੀ ਭਰ ਜਾਂਦੀ ਹੈ ਅਤੇ ਮਨੁੱਖ ਪ੍ਰਮੇਸ਼ਵਰ ਵੱਲ ਖਿੱਚਿਆ ਜਾਂਦਾ ਹੈ।ਪਵਿੱਤ੍ਰਤਾ ਦੀ ਮੰਜ਼ਿਲ ਵੱਲ।SC 16.2

    ਪ੍ਰਾਣਦਾਤਾ ਨੇ ਕਿਹਾ , “ਜਦ ਤੱਕ ਮਨੁੱਖ ਨੂੰ ਉਪਰੋਂ ਨਵਾਂ ਜਨਮ ਨਾ ਮਿਲੇ,ਨਵਾਂ ਇਰਾਦਾ ਨਾ ਮਿਲੇ ਤਦ ਤੱਕ ਉਹ ਪ੍ਰਮੇਸ਼ਵਰ ਦੇ ਰਾਜ ਨੂੰ ਨਹੀ ਦੇਖ ਸਕਦਾ। ” ਯੂਹੰਨਾ 3:3 । ਇਹ ਮੁੱਢੋਂ ਤੁਰਿਆ ਆ ਰਿਹਾ ਵਿਚਾਰ ਨਿਰਮੂਲ ਹੈ ਕਿ ਮਨੁੱਖ ਦੇ ਅੰਦਰ ਹੀ ਜੋ ਚੰਗਿਆਈਆਂ ਹਨ ਉਨਾਂ ਦਾ ਹੀ ਵਿਕਾਸ ਹੋਣਾ ਜ਼ਰੂਰੀ ਹੈ। ਇਹ ਇੱਕ ਮਾਰੂ ਧੋਖਾ ਹੈ।ਮਨੁੱਖੀ ਫਿਤਰਤ ਪ੍ਰਮੇਸ਼ਵਰ ਦੇ ਆਤਮਾਂ (ਸ਼ਕਤੀ ) ਦੀਆਂ ਗੱਲਾਂ ਨੂੰ ਕਬੂਲ ਨਹੀ ਕਰਦੀ ਕਿਉਂ ਜੋ ਉਹ ਉਸਦੇ ਵਿਚਾਰ ਵਿੱਚ ਮੂਰਖਤਾਈ ਹਨ ,ਅਤੇ ਉਹ ਉਨ੍ਹਾਂ ਨੂੰ ਨਹੀ ਜਾਣ ਸਕਦੀ ।ਕਿਉਂਕਿ ਇਨ੍ਹਾਂ ਗੱਲਾਂ ਨੂੰ ਆਤਮਕ ਸ਼ਕਤੀ ਨਾਲ ਜਾਣਿਆ ਜਾ ਸਕਦਾ ਹੈ ।” 1ਕੁਰੰਥੀਆ 2:14 । “ਅਚਰਜ ਨਾ ਮੰਨੀ ਜੋ ਮੈਂ ਤੈਨੂੰ ਆਖਿਆ ਭਈ ਨਵੇਂ ਸਿਰਿਉਂ ਜੰਮਣਾ ਜ਼ਰੂਰੀ ਹੈ,।” ਯੂਹੰਨਾ 3:7 । ਯਿਸੂ ਮਸੀਹ ਬਾਰੇ ਲਿਖਿਆ ਹੈ। “ਉਸ ਵਿੱਚ ਜੀਵਨ ਸੀ ਅਤੇ ਜੀਵਨ ਇਨਸਾਨ ਦਾ ਚਾਨਣ ਸੀ ” ਯੂਹੰਨਾ 1:4 । “ਅਤੇ ਕਿਸੇ ਦੂਜੇ ਤੋਂ ਮੁਕਤੀ ਨਹੀ ਕਿਉਂਕਿ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀ ਦਿੱਤਾ ਗਿਆ ਜਿਸ ਤੋਂ ਸਾਨੂੰ ਮੁਕਤੀ ਮਿਲਣੀ ਹੈ ।ਰਸੂਲਾਂ ਦੇ ਕਰਤਬ 4:12 ।SC 17.1

    ਕੇਵਲ ਇਤਨਾਂ ਹੀ ਜ਼ਰੂਰੀ ਨਹੀ ਕਿ ਪ੍ਰਮੇਸ਼ਵਰ ਦੀ ਪਿਆਰ ਭਰੀ ਮਿਹਰਬਾਨੀ ਨੂੰ ਮਹਿਸੂਸ ਕਰਕੇ ਉਸਦੀ ਭਲਿਆਈ ਉਪਕਾਰ ਤੇ ਪਿਤਾ ਪਿਆਰ ਦੀ ਕੋਮਲਤਾ ਭਰਿਆ ਆਚਰਣ ਹੀ ਦੇਖਿਆ ਜਾਏ।ਅਤੇ ਨਾ ਹੀ ਕੇਵਲ ਇਹ ਜ਼ਰੂਰੀ ਹੈ ਕਿ ਪ੍ਰਮੇਸ਼ਵਰ ਦੀ ਸਿਆਣਪ ਉਸਦੇ ਸੱਚੇ ਨਿਆਂ ਦਾ ਨਿਰਣਾ ਕੀਤਾ ਜਾਏ ਸਿਰਫ ਇਹੋ ਪਰਖਣ ਲਈ ਕੀ ਇਹ ਨਿਯਮ ਪਿਆਰ ਦੇ ਅਸੂਲਾਂ ਤੇ ਕਾਇਮ ਕੀਤਾ ਗਿਆ ਸੀ। ਪੌਲੂਸ ਪ੍ਰਚਾਰਕ ਨੇ ਜਦ ਇਹ ਡਿੱਠਾ ਤਾਂ ਪੁਕਾਰ ਉਠਿਆ, ” ਸ਼ਰ੍ਹਾ ਪਵਿੱਤਰ ਹੈ,ਹੁਕਮਨਾਮਾ ਪਵਿੱਤਰ ਅਤੇ ਯਥਾਰਥ ਹੈ ਅਤੇ ਚੰਗਾ ਹੈ . ” ਅਤੇ ਫੇਰ ਉਸਨੇ ਕਿਹਾ,ਅਸੀ ਜਾਣਦੇ ਹਾਂ ਜੋ ਸ਼ਰ੍ਹਾ ਆਤਮਕ ਹੈ, ਪਰ ਮੈਂ ਸਰੀਰਕ ਹਾਂ ਅਤੇ ਪਾਪ ਦੇ ਹੱਥ ਵਿਕਿਆ ਹੋਇਆ ਹਾਂ ” ਰੋਮੀਆਂ ਨੂੰ 7:16,12:14 । ਉਸਦੇ ਅੰਦਰ ਪਵਿੱਤਰ ਤੇ ਨਿਰਪਾਪ ਜੀਵਨ ਲਈ ਤੜਪ ਸੀ ਜੋ ਕਿ ਉਸਦੀ ਆਪਣੀ ਸ਼ਕਤੀ ਤੋ ਬਾਹਰ ਸੀ , ਸੋ ਉਹ ਪੁਕਾਰ ਉਠਿੱਆ ਮੈ ਕਿੰਨਾ ਮੰਦਭਾਗਾ ਮਨੁੱਖ ਹਾਂ ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋ ਛੁਡਾਵੇਗਾ” ਰੋਮੀਆਂ ਨੂੰ 7:24 ।ਹਰ ਜੁਗ ਵਿੱਚ ਐਸੀ ਤੜਪ ਭਰੀ ਪੁਕਾਰ ਹਰ ਦੁਖੀ ਹਿਰਦੇ ਵਿੱਚੋ ਨਿਕਲ ਕੇ ਪ੍ਰਮੇਸ਼ਵਰ ਦੇ ਦਰ ਤੇ ਜਾਂਦੀ ਰਹੀ ਹੈ।ਇਹਨਾਂ ਸਭਨਾਂ ਲਈ ਇੱਕੋ ਹੀ ਵਸੀਲਾ ਹੈ , “ਵੇਖੋ ਪ੍ਰਮੇਸ਼ਵਰ ਦਾ ਲੇਲਾ ( ਯਿਸੂ ਮਸੀਹ ) ਜੋ ਜਗਤ ਦਾ ਪਾਪ ਚੁੱਕ ਲੈ ਜਾਦਾਂ ਹੈ ।” ਯੂਹੰਨਾ 1:29 ।SC 18.1

    ਪ੍ਰਮੇਸ਼ਵਰ ਦੀ ਆਤਮਕ ਸ਼ਕਤੀ ਨੇ ਇਸ ਸਚਾਈ ਨੂੰ ਸਮਝਾਉਣ ਤੇ ਸਪਸ਼ਟ ਕਰਨ ਲਈ ਅਤੇ ਉਨ੍ਹਾਂ ਆਤਮਾਵਾਂ ਨੂੰ ਮੁਕਤ ਕਰਨ ਲਈ , ਜੋ ਕਿ ਪਾਪ ਦੇ ਭਾਰੀ ਬੋਝ ਹੇਠੋਂ ਨਿਕਲਣਾ ਚਾਹੁੰਦੀਆਂ ਹਨ , ਕਈ ਯੋਜਨਾਵਾਂ ਪ੍ਰਯੋਗ ਵਿੱਚ ਲਿਆਦੀਆਂ ਇਸਹਾਕ ਨੂੰ ਧੋਖਾ ਦੇਣ ਤੋ ਬਾਦ ਪਾਪ ਕਰਕੇ ਜਦੋ ਯਾਕੂਬ ਆਪਣੇ ਪਿਤਾ ਦੇ ਘਰੋਂ ਨਿੱਕਲ ਤੁਰਿਆ ਤਾਂ ਉਸਦੀ ਆਤਮਾ ਨੇ ਕਿਹਾ ਇਸਹਾਕ ਤੇ ਯਾਕੂਬ ਦੀ ਸਾਖੀ ਅੰਜੀਲ ਵਿੱਚੋ ਪੜ੍ਹੋ। ਉਸ ਪਾਪ ਦੇ ਭਾਰ ਨੂੰ ਮਹਿਸੂਸ ਕੀਤਾ ਅਤੇ ਉਸਦਾ ਮਨ ਬਹੁਤ ਬੋਝਲ ਹੋ ਗਿਆ।ਇਕੱਲਾ,ਆਪਣੀ ਜ਼ਾਤ ਬਰਾਦਰੀ ਤੇ ਸਭ ਸੁੱਖ ਤੇ ਪਿਆਰ ਦੇਣ ਵਾਲੇ ਸਾਕਾਂ ਸਬੰਧੀਆਂ ਕੋਲੋ ਵਿਛੜ ਕੇ ਇੱਕੋ ਪ੍ਰਬਲ ਵਿਚਾਰ ਜੋ ਸਭ ਵਿਚਾਰਾਂ ਤੋ ਭਾਰੀ ਸੀ ਉਸਦੇ ਮਨ ਤੇ ਛਾ ਗਿਆ। ਇਹ ਡਰ ਕਿ ਉਸਦੇ ਪਾਪ ਨੇ ਉਸਦੇ ਪਿਤਾ ਪ੍ਰਮੇਸ਼ਵੇਰ ਕੋਲੋਂ ਵੀ ਤਾ ਨਹੀ ਵਿਛੋੜ ਦਿੱਤਾ ? ਕੀ ਸਵਰਗਾਂ ਦਾ ਰਾਹ ਉਸ ਲਈ ਬੰਦ ਤਾਂ ਨਹੀ ਹੋ ਗਿਆ ? (ਇਹ ਉਸਦੇ ਮਨ ਵਿੱਚ ਉਸਦੇ ਪਾਪ ਪ੍ਰਤੀ ਸੱਚਾ ਪਛਤਾਵਾ ਤੇ ਪ੍ਰਮੇਸ਼ਵਰ ਮਿਲਾਪ ਦੀ ਸਿਕ ਸੀ ਅਤੇ ਸਿਕ ਦੇ ਹਿਰਦਿਆਂ ਨੂੰ ਪ੍ਰਮੇਸ਼ਵਰ ਹਮੇਸ਼ਾ ਆਪਣੇ ਨਾਲ ਮਿਲਾਉਂਦਾ ਹੈ,ਗ਼ਮਗੀਨ ਹਾਲਤ ਵਿੱਚ ਉਹ ਧਰਤੀ ਤੇ ਲੰਮਾਂ ਪੈ ਗਿਆ, ਉਸਦੇ ਆਲੇ ਦੁਆਲੇ ਇੱਕਲੇ ਪਹਾੜ ਅਤੇ ਉੱਪਰ ਅਕਾਸ਼ (ਸਵਰਗ )ਤਾਰਿਆਂ ਨਾਲ ਭਰਪੂਰ ਲਿਸ਼ਕ ਰਿਹਾ ਸੀ ।ਜਿਉਂ ਹੀ ਉਹ ਸੁੱਤਾ ਇੱਕ ਅਜੀਬ ਰੌਸ਼ਨੀ ਉਸਦੇ ਦਿਮਾਗ ਵਿੱਚ ਪਸਰ ਗਈ ।ਉਸਨੇ ਸੁਫਨੇ ਵਿੱਚ ਦੇਖਿਆ ,ਜਿਸ ਮੈਦਾਨ ਉੱਤੇ ਉਹ ਸੁੱਤਾ ਸੀ ਉੱਥੋ ਵਿਸ਼ਾਲ ਤੇ ਧੁੰਦਲੀਆ ਪੌੜੀਆਂ ਸਿੱਧੀਆਂ ਸਵਰਗਾ ਤੱਕ ਜਾ ਰਹੀਆਂ ਸਨ ।ਸਵਰਗਾਂ ਦੇ ਦੁਆਰ ਅੱਗੇ ਅਤੇ ਉਨ੍ਹਾਂ ਉੱਤੇ ਸਵਰਗਾਂ ਦੇ ਦੂਤ ਉੱਪਰ ਹੇਠਾਂ ਆ ਜਾ ਰਹੇ ਸਨ ।ਸਵਰਗਾਂ ਦੇ ਅਨੋਖੇ ਪ੍ਰਕਾਸ਼ ਵਿੱਚੋ ਉਸਨੂੰ ਪ੍ਰਮੇਸ਼ਵਰ ਦੀ ਆਵਾਜ਼ ਸੁਣਾਈ ਦੇ ਰਹੀ ਸੀ ਜਿਸ ਵਿੱਚ ਆਸ਼ਾ ਤੇ ਤਸਕੀਨ ਦਾ ਸੁਨੇਹਾ ਆ ਰਿਹਾ ਸੀ ।ਯਾਕੂਬ ਨੂੰ ਦਿਖਾਇਆ ਗਿਆ ਜੋ ਉਸਦੀ ਤੜਪਦੀ ਆਤਮਾ ਦੀ ਪੁਕਾਰ ਸੁਣ ਕੇ ਛੁਟਕਾਰਾ ਕਰਾ ਸਕਦਾ ਸੀ। ਮੁਕਤੀ ਦਾਤਾ ( ਯਿਸੂ ਮਸੀਹ ) ।ਖੁਸ਼ੀ ਤੇ ਸ਼ੁਕਰ ਨਾਲ ਉਸਨੇ ਉਹ ਰਸਤਾ ਦੇਖਿਆ ਜੋ ਉਸਨੂੰ ਦਿਖਾਇਆ ਗਿਆ ਸੀ।ਜਿਸ ਰਾਹੀਂ ਇੱਕ ਪਾਪੀ ਦਾ ਮੇਲ ਫਿਰ ਪ੍ਰਮੇਸ਼ਵਰ ਨਾਲ ਹੋ ਸਕਦਾ ਸੀ ਉਹ ਭੇਤ ਭਰੀ ਪੋੜੀ ਜੋ ਉਸਨੇ ਸੁਫਨੇ ਵਿੱਚ ਦੇਖੀ ਸੀ ਯਿਸੂ ਮਸੀਹ ਸੀ ।ਕੇਵਲ ਇੱਕੋ ਵਿਚੋਲਾ ਤੇ ਵਸੀਲਾ ਮਨੁੱਖ ਅਤੇ ਪ੍ਰਮੇਸ਼ਵਰ ਦੇ ਵਿਚਕਾਰ ਮਿਲਾਪ ਕਰਣ ਵਾਲਾ।SC 18.2

    ਇਹ ਉਹੋ ਪ੍ਰਤੀਰੂਪ ਹੈ ਜਿਸਦਾ ਵਿਸਥਾਰ ਯਿਸੂ ਮਸੀਹ ਨੇ ਆਪਣੇ ਚੇਲੇ ਨਥੈਨੀਅਲ ਗੱਲਾਂ ਕਰਦੇ ਸਮੇਂ ਕੀਤਾ,ਜਦੋਂ ਉਸਨੇ ਕਿਹਾ , ” ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਹੋ ਤੁਸੀ ਆਕਾਸ਼ ਨੂੰ ਖੁਲ੍ਹਾ ਅਤੇ ਪ੍ਰਮੇਸ਼ਵਰ ਦੇ ਦੂਤਾਂ ਨੂੰ ਮਨੁੱਖ ਦੇ ਪੁੱਤਰ ਚੜਦੇ ਉਤਰਦੇ ਵੇਖੋਗੇ । ਯੂਹੰਨਾ 1:51 ।ਅਧਰਮੀ ਹੋਣ ਦੀ ਅਵਸਥਾ ਵਿੱਚ ਮਨੁੱਖ ਨੇ ਆਪਣੇ ਆਪ ਨੂੰ ਪ੍ਰਮੇਸ਼ਵਰ ਨਾਲੋਂ ਤੋੜ ਵਿਛੋੜ ਲਿਆ।ਪ੍ਰਿਥਵੀ ਆਕਾਸ਼ ਨਾਲੋਂ ਅਲੱਗ ਹੋ ਗਈ ।ਖਾੜੀ ਦੇ ਪਾਰ ਕੋਈ ਵਾਰਤਾਲਾਪ ਨਹੀ ਸੀ ਪਹੁੰਚ ਸਕਦਾ ।ਪਰ ਯਿਸੂ ਮਸੀਹ ਰਾਹੀਂ ਪ੍ਰਿਥਵੀ ਫੇਰ ਆਕਾਸ਼ ਨਾਲ ਜੁੜ ਗਈ। ਯਿਸੂ ਮਸੀਹ ਨੇ ਆਪਣੇ ਗੁਣਾ ਤੇ ਆਪਣੀ ਯੋਗਤਾ ਨਾਲ ਉਸ ਖਾੜੀ ਤੇ ਪੁਲ ਬਣਾ ਦਿੱਤਾ ਜੋ ਪਾਪ ਨੇ ਮਨੁੱਖ ਅਤੇ ਪ੍ਰਮੇਸ਼ਵਰ ਦੇ ਵਿਚਕਾਰ ਪੈਦਾ ਕਰ ਦਿੱਤੀ ਸੀ ।ਤਾਂ ਜੋ ਸੇਵਾਦਾਰ ਦੂਰ ਮਨੁੱਖ ਨਾਲ ਵਾਰਤਾਲਾਪ ਕਰ ਸਕਣ। ਯਿਸੂ ਮਸੀਹ ਪਾਪ ਵਿੱਚ ਦੱਬੇ ਕੁਚਲੇ ਮਨੁੱਖ ਦੀ ਕਮਜ਼ੋਰੀ ਨੂੰ ਪ੍ਰਮੇਸ਼ਵਰ ਦੀ ਆਪਾਰ ਸ਼ਕਤੀ ਨਾਲ ਜੋੜ ਦਿੰਦਾ ਹੈ।SC 19.1

    ਮਨੁੱਖ ਦੇ ਤਰੱਕੀ ਕਰਨ ਦੇ ਸਾਰੇ ਸੁਫਨੇ ਨਿਸ਼ਫਲ ਹਨ। ਮਨੁੱਖਤਾ ਨੂੰ ਉਠਾਉਣ ਦੇ ਸਾਰੇ ਯਤਨ ਵਿਅਰਥ ਹਨ, ਜਦ ਤੱਕ ਉਹਦੀ ਸੱਚੀ ਆਸ ਤੇ ਸਹਾਇਤਾ ਦੇ ਇੱਕੋ ਇੱਕ ਵਸੀਲੇ ( ਯਿਸੂ ਮਸੀਹ ) ਵਲੋਂ ਲਾਪ੍ਰਵਾਹੀ ਕਰਦਾ ਹੈ ।ਹਰੇਕ ਚੰਗਾ ਦਾਨ ਅਤੇ ਹਰ ਪੂਰਨ ਦਾਤ ਪ੍ਰਮੇਸ਼ਵਰ ਵੱਲੋਂ ਹੈ । ਪ੍ਰਮੇਸ਼ਵਰ ਤੋਂ ਵਿਛੜ ਕੇ ਕੋਈ ਵੀ ਚਰਿਤ੍ਰ ਉੱਚਾ, ਸੁੱਚਾ ਤੇ ਸ਼ਾਨਦਾਰ ਨਹੀ ਹੋ ਸਕਦਾ ।ਅਤੇ ਇੱਕੋ ਰਸਤਾ ਪ੍ਰਮੇਸ਼ਵਰ ਤੀਕ ਲੈ ਜਾਂਦਾ ਹੈ ਯਿਸੂ ਮਸੀਹ। ਉਸਨੇ ਕਿਹਾ, “ਰਾਹ ਸਚਿਆਈ ਅਤੇ ਜੀਵਨ ਮੈਂ ਹਾਂ ਕੋਈ ਵਸੀਲੇ ਤੋਂ ਬਿਨਾਂ ਪਿਤਾ ਕੋਲ ਨਹੀ ਆਉਂਦਾ ਯੂਹੰਨਾ 14:6 ।SC 20.1

    ਪ੍ਰਮੇਸ਼ਵਰ ਦਾ ਹਿਰਦਾ ਆਪਣੇ ਧਰਤੀ ਦੇ ਬਾਲਕਾਂ ਲਈ ਐਸੇ ਪਿਆਰ ਨਾਲ ਬਿਲਬਲ ਹੈ ਜੋ ਮੌਤ ਨਾਲੋ ਵੀ ਤਾਕਤਵਰ ਹੈ। ਆਪਣੇ ਪੁੱਤਰ ਦੀ ਕੁਰਬਾਨੀ ਦੇ ਰੂਪ ਵਿੱਚ ਪ੍ਰਮੇਸ਼ਵਰ ਨੇ ਸਾਰਾ ਸਵਰਗ ਸਾਡੇ ਤੇ ਨਿਛਾਵਰ ਕਰ ਦਿੱਤਾ। ਇੱਕ ਅਨਮੋਲ ਭੇਟਾ ਦੇ ਰੂਪ ਵਿੱਚ ਮੁਕਤੀ ਦਾਤੇ ਦੀ ਜ਼ਿੰਦਗੀ, ਮੌਤ ਅਤੇ ਵਿਚੋਲੇ ਦਾ ਕਾਰਜ, ਸਵਰਗੀ ਦੂਤਾਂ ਦੀ ਸੇਵਾ ਆਤਮਾ ਦੀ ਪੁਕਾਰ ਉਪਰੋਂ ਪ੍ਰਮੇਸ਼ਵਰ ਦਾ ਹਰ ਕੰਮ ਵਿੱਚ ਸਹਿਯੋਗ ,ਸਵਰਗੀ ਪ੍ਰਾਣੀਆਂ ਦੀ ਨਿਰੰਤਰ ਤੇ ਅਣਥੱਕ ਘਾਲਣਾ ਇਹ ਸਭ ਮਨੁੱਖ ਦੀ ਮੁਕਤੀ ਲਈ ਨੀਯਤ ਕੀਤੇ ਗਏ।SC 20.2

    ਆਹ ਕਿਤਨੀ ਅਚੰਭਿਤ ਕੁਰਬਾਨੀ ਸਾਡੇ ਲਈ ਦਿੱਤੀ ਗਈ ਸਾਨੂੰ ਜ਼ਰਾ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਆਉ ਪ੍ਰਮੇਸ਼ਵਰ ਦੇ ਉਸ ਮਹਾਨ ਕਾਰਜ ਤੇ ਪਿਤਾ ਪਿਆਰ ਦੀ ਮਹਿਮਾਂ ਗਾਈਏ ,ਕਿਵੇਂ ਉਸਦੇ ਹੁਕਮ ਅੰਦਰ ਸਾਰੀਆ ਸਵਰਗੀ ਸ਼ਕਤੀਆਂ ਕਠਿਨ ਘਾਲਣਾ ਤੇ ਅਣਥੱਕ ਮਿਹਨਤ ਨਾਲ ਭੁੱਲੇ ਭਟਕੇ ਮਨੁੱਖ ਨੂੰ ਫਿਰ ਹੱਕਦਾਰ ਬਣਾ ਕੇ ਪਿਤਾ ਪ੍ਰਮੇਸ਼ਵਰ ਦੇ ਦੁਆਰ ਤੀਕ ਪਹੁੰਚਾਣ ਵਿੱਚ ਰੁੱਝੀਆਂ ਹੋਈਆਂ ਹਨ। ਅਜਿਹੇ ਮਹਾਨ ਉਦੇਸ਼ ਤੇ ਅਜਿਹੇ ਸ਼ਕਤੀਸ਼ਾਲੀ ਉਪਰਾਲੇ ਕਦੀ ਵੀ ਕੰਮ ਵਿੱਚ ਨਹੀ ਸਨ ਲਿਆਂਦੇ ਗਏ ।ਇਹ ਸਭ ਕੁੱਝ ਸਿਰਫ ਮਨੁੱਖ ਲਈ ਹੀ ਕੀਤਾ ਗਿਆ ।ਸਚਾਈ ਤੇ ਧਰਮ ਲਈ ਅਨਮੋਲ ਇਨਾਮ, ਪਿਤਾ ਪ੍ਰਮੇਸ਼ਵਰ ਤੇ ਉਸਦੇ ਪੁੱਤਰ ਨਾਲ ਪਿਆਰ ਭਰਿਆ ਵਾਰਤਾਲਾਪ, ਜੁਗਾਂ ਜੁਗਾਂਤਰਾਂ ਤੀਕ ਸਾਡੀਆਂ ਸਾਰੀਆ ਸ਼ਕਤੀਆ ਦੀ ਉਨੱਤੀ ਤੇ ਵਿਕਾਸ, ਕੀ ਇਹ ਸਾਰੀਆਂ ਮੇਹਰਾਂ ਜੋ ਪ੍ਰਮੇਸ਼ਵਰ ਸਾਡੇ ਤੇ ਵਰਸਾਉਣ ਲਈ ਤਤਪਰ ਹੈ ਪ੍ਰੇਰਣਾ ਨਹੀ ਦਿੰਦੀਆ, ਉਤਸ਼ਾਹ ਨਹੀ ਭਰਦੀਆ ਕਿ ਅਸੀ ਆਪਣੇ ਹਿਰਦੇ ਦੀ ਪੂਰੀ ਲਗਨ ਤੇ ਪਿਆਰ ਨਾਲ ਆਪਣੇ ਸਿਰਜਣਹਾਰ ਤੇ ਮੁਕਤੀਦਾਤੇ ਦੀ ਸੇਵਾ ਕਰੀਏ।SC 21.1

    ਦੂਸਰੇ ਪਾਸੇ ਪ੍ਰਮੇਸ਼ਵਰ ਨੇ ਪਾਪ ਦੇ ਪ੍ਰਤੀ ਜੋ ਸਜ਼ਾ ਦਾ ਫੈਸਲਾ ਕੀਤਾ ਹੈ ਲਾ ਇਲਾਜ ਮਰਜ਼ ਦੀ ਤਰ੍ਹਾਂ ਸਾਡੇ ਚਰਿੱਤ੍ਰ ਦਾ ਪਤਨ ਅਤੇ ਅੰਤਮ ਵਿਨਾਸ਼ ਇਹ ਸਭ ਪ੍ਰਮੇਸ਼ਵਰ ਦੇ ਬਚਨ ਦੇ ਅਨੁਸਾਰ ਸਾਨੂੰ ਸੈਤਾਨ ਦੀ ਸੇਵਾ ਕਰਨ ਵੱਲੋਂ ਚੇਤਾਵਨੀ ਦਿਵਾਉਣ ਲਈ ਦਿੱਤਾ ਗਿਆ ਹੈ।SC 21.2

    ਕੀ ਅਸੀ ਪ੍ਰਮੇਸ਼ਵਰ ਦੇ ਰਹਿਮ ਦਾ ਗੁਣ ਨਾ ਗਾਈਏ ? ਇਸ ਤੋ ਜ਼ਿਆਦਾ ਹੋਰ ਉਹ ਸਾਡੇ ਲਈ ਕੀ ਕਰ ਸਕਦਾ ਹੈ ਕਿ ਐਨੀ ਮਿਹਰ ਤੋਂ ਚੇਤਾਵਨੀ ਨੂੰ ਸਨਮੁੱਖ ਰੱਖਦਿਆਂ ਹੋਇਆਂ ਆਪਣਾ ਸੰਬੰਧ ਪ੍ਰਮੇਸ਼ਵਰ ਨਾਲ ਠੀਕ ਕਰ ਲਈਏ , ਜਿਸਨੇ ਸਾਡੇ ਤੇ ਆਪਣਾ ਅਨਮੋਲ ਪਿਆਰ ਲੁਟਾਇਆ ਅਤੇ ਲੁਟਾ ਰਿਹਾ ਹੈ।ਸਾਨੂੰ ਉਨਾਂ ਵਸੀਲਿਆਂ ਤੋਂ ਲਾਭ ਉਠਾਉਣਾ ਚਾਹੀਦਾ ਹੈ ਜੋ ਉਸਨੇ ਸਾਨੂੰ ਦਿੱਤੇ ਹਨ ਤਾਂ ਜੋ ਅਸੀ ਉਸੇ ਅਨੁਕੂਲ ਹੋ ਕੇ ਉਸਦਾ ਸਰੂਪ ਬਣ ਸਕੀਏ,ਅਤੇ ਪਿਤਾ ਪ੍ਰਮੇਸ਼ਵਰ ਤੇ ਪੁੱਤਰ ਦੀ ਹਜ਼ੂਰੀ ਵਿੱਚ ਅਨੰਦਮਈ ਜੀਵਨ ਬਿਤਾ ਸਕੀਏ।SC 21.3

    Larger font
    Smaller font
    Copy
    Print
    Contents