Loading...
Larger font
Smaller font
Copy
Print
Contents
  • Results
  • Related
  • Featured
No results found for: "".
  • Weighted Relevancy
  • Content Sequence
  • Relevancy
  • Earliest First
  • Latest First
    Larger font
    Smaller font
    Copy
    Print
    Contents

    ਪੰਜਵਾਂ ਅਧਿਆਇ

    ਸਮੱਰਪਣ(ਅਰਪਣ ਕਰਨਾ)

    ਪ੍ਰਮੇਸ਼ਵਰ ਦਾ ਇਕਰਾਰ ਹੈ, “ਤੁਸੀ ਮੈਨੂੰ ਭਾਲੋਗੇ ਅਤੇ ਲੱਭੋਗੇ, ਜਦੋਂ ਤੁਸੀ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਂਗੇ” (Jeremiah)ਯਿਰਮਿਯਾਹ 29:13 ।SC 50.1

    ਪ੍ਰਮੇਸ਼ਵਰ ਅੱਗੇ ਸਾਰਾ ਹਿਰਦਾ ਸਮਰਪਣ ਕਰਨਾ ਜ਼ਰੂਰੀ ਹੈ ਨਹੀਂ ਤਾਂ ਸਾਡੇ ਅੰਦਰ ਉਹ ਪਰਿਵਰਤਨ ਨਹੀ ਆ ਸਕਦਾ ਜਿਸ ਨਾਲ ਕਿ ਅਸੀ ਫਿਰ ਉਸਦੇ ਰੂਪ ਵਿੱਚ ਢਲ ਸਕੀਏ ।ਸੁਭਾਵਕ ਤੌਰ ਤੇ ਹੀ ਅਸੀ ਪ੍ਰਮੇਸ਼ਵਰ ਤੋਂ ਬੇਮੁੱਖ ਹਾਂ, ਵਿਛੜੇ ਹੋਏ ਹਾਂ ।ਪਵਿੱਤਰ ਆਤਮਾਂ ਸਾਡੀ ਹਾਲਤ ਇੰਨ੍ਹਾਂ ਸ਼ਬਦਾਂ ਵਿੱਚ ਬਿਆਨ ਕਰਦੀ ਹੈ, “ਆਪਣੇ ਪਾਪਾਂ ਤੇ ਅਪਰਾਧਾਂ ਵਿੱਚ ਮਰੇ ਹੋਏ ਹੋਂ, ਸਾਰਾ ਸਿਰ ਬਿਮਾਰ ਹੈ ਅਤੇ ਸਾਰਾ ਦਿਲ ਕਮਜ਼ੋਰ ਹੈ;ਅਤੇ ਕੋਈ ਤੰਦਰੁਸਤੀ ਦੀ ਹਿਲਜੁਲ ਨਹੀ ।ਅਸੀ ਸ਼ੈਤਾਨ ਦੇ ਪੰਜੇ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਾਂ;” ਉਸਦੀ ਇੱਛਾ ਅਨੁਸਾਰ ਉਸਦੇ ਕੈਦੀ ਬਣਾਏ ਹੋਏ ਹਾਂ । (Ephesians)ਅਫ਼ਸ਼ੀਆਂ ਨੂੰ 2:1,(Isisah) ਯਸਾਯਾਹ 1:5,6 ; (2 Timothy)2 ਤਿਮੋਥੀਊਸ ਨੂੰ 2:26 । ਪ੍ਰਮੇਸ਼ਵਰ ਸਾਨੂੰ ਮੁਕਤ ਕਰਨਾ ਚਾਹੁੰਦਾ ਹੈ ।ਸ਼ੈਤਾਨੀ ਪੰਜੇ ਵਿੱਚੋ ਛੁਡਾਉਣਾ ਚਾਹੁੰਦਾ ਹੈ । ਪਰ ਇਸ ਕਾਰਜ ਲਈ ਸਾਡੀ ਪੂਰਣ ਪ੍ਰਕ੍ਰਿਤ ਵਿੱਚ ਪਰਿਵਰਤਨਮ, ਸੁਧਾਰ ਤੇ ਨਵੀਨਤਾ ਦੀ ਲੋੜ ਹੈ ਜੋ ਸਾਡੇ ਵੱਸ ਵਿੱਚ ਨਹੀ। ਇਸ ਲਈ ਸਾਨੂੰ ਆਪਣੇ ਆਪ ਨੂੰ ਪੂਰਣ ਤੌਰ ਤੇ ਪ੍ਰਮੇਸ਼ਵਰ ਨੂੰ ਸਮਰਪਣ ਕਰ ਦੇਣਾ ਚਾਹੀਦਾ ਹੈ।SC 50.2

    ਸਭ ਤੋਂ ਵੱਡਾ ਸੰਗਰਾਮ ਜੋ ਕਦੀ ਲੜਿਆ ਗਿਆ ਹੈ ਉਹ ਹੈ ‘ਆਪੇ’ ਦੇ ਵਿਰੁੱਧ, ਖੁਦੀ (ਮੈਂ) ਨੂੰ ਤਿਆਗ ਕੇ ਸਭ ਕੁਝ ਪ੍ਰਮੇਸ਼ਵਰ ਇੱਛਾ ਦੇ ਅਧੀਨ ਕਰਨ ਵਿੱਚ ਕਰੜੇ ਸੰਘਰਸ਼ ਦੀ ਲੋੜ ਪੈਂਦੀ ਹੈ ਅਤੇ ਆਤਮਾ ਨੂੰ ਪਵਿੱਤ੍ਰਤਾ ਦੀ ਨਵੀਨਤਾ ਪ੍ਰਾਪਤ ਕਰਨ ਲਈ ਅਧੀਨਗੀ ਨਾਲ ਪ੍ਰਮੇਸ਼ਵਰ ਦੀ ਸ਼ਰਨ ਵਿੱਚ ਆਉਣਾ ਜ਼ਰੂਰੀ ਹੈ।SC 50.3

    ਜਿਸ ਤਰ੍ਹਾਂ ਸ਼ੈਤਾਨ ਦਰਸਾਉਣਾ ਚਾਹੁੰਦਾ ਹੈ ,ਪ੍ਰਮੇਸ਼ਵਰ ਦੇ ਰਾਜ ਦੀ ਨੀਂਹ ਐਸੇ ਨਿਯਮਾਂ ਤੇ ਨਹੀ ਰੱਖੀ ਗਈ ਜਿਸ ਵਿੱਚ ਅਨੁਚਿਤ ਕਠੋਰ ਦਬਾਉ ਹੇਠ ਅੰਨ੍ਹੇ ਦੀ ਤਰ੍ਹਾਂ ਅਧੀਨਗੀ ਕਰਨੀ ਪਵੇ। ਸਗੋਂ ਪ੍ਰਮੇਸ਼ਵਰ ਦੇ ਰਾਜ ਦਾ ਨਿਯਮ ਮਨੁੱਖ ਦੀ ਬੁੱਧੀ ਤੇ ਜ਼ਮੀਰ ਨੂੰ ਖਿੱਚ ਪਾਉਂਦਾ ਹੈ ਅਤੇ ਉਸ ਨੂੰ ਉਸਦੇ ਭਲੇ ਬੁਰੇ ਦਾ ਗਿਆਨ ਕਰਾਉਂਦਾ ਹੈ। ਆਉ ਅਸੀ ਆਪਸ ਵਿੱਚ ਸਲਾਹ ਕਰੀਏ ।” (Isiah)ਯਸਾਯਾਹ 1:18 ਪ੍ਰਮੇਸ਼ਵਰ ਮਨੁੱਖ ਜਾਤਿ ਨੂੰ ਜੋ ਕਿ ਉਸਨੇ ਬਣਾਈ ਹੈ ,ਪਿਆਰ ਨਾਲ ਸੱਦਾ ਦਿੰਦਾ ਹੈ। ਪ੍ਰਮੇਸ਼ਵਰ ਆਪਣੇ ਬਣਾਏ ਮਨੁੱਖ ਨੂੰ ਜਬਰਨ ਆਪਣੀ ਇੱਛਾ ਦੇ ਅਧੀਨ ਨਹੀ ਕਰਦਾ ਜੋ ਕਿ ਅਕਲਮੰਦੀ ਨਾਲ ਸੋਚ ਸਮਝ ਕੇ ਦਿਲੀ ਇੱਛਾ ਨਾਲ ਨਾ ਕੀਤੀ ਗਈ ਹੋਵੇ ।ਜਬਰਨ ਕਰਾਏ ਗਏ ਸਮਰਪਣ ਨਾਲ ਨਾ ਹੀ ਮਾਨਸਿਕ ਸ਼ਕਤੀ ਦਾ ਵਿਕਾਸ ਹੋ ਸਕੇਗਾ ਅਤੇ ਨਾ ਹੀ ਚਾਲ ਚਲਣ ਉੱਚਾ ਤੇ ਸੁੱਚਾ ਹੋ ਸਕੇਗਾ।ਅਤੇ ਮਨੁੱਖ ਮਸ਼ੀਨਰੀ ਦੀ ਤਰ੍ਹਾਂ ਬਣ ਕੇ ਰਹਿ ਜਾਏਗਾ। ਪ੍ਰਮੇਸ਼ਵਰ ਦਾ ਇਹ ਉਦੇਸ਼ ਨਹੀ ਸੀ। ਪ੍ਰਮੇਸ਼ਵਰ ਚਾਹੁੰਦਾ ਹੈ ਮਨੁੱਖ ਜੋ ਕਿ ਪ੍ਰਮੇਸ਼ਵਰ ਦੀ ਸਿਰਜਨ ਸ਼ਕਤੀ ਦਾ ਮੁਕਟ ਹੈ, ਵਿਕਾਸ ਤੇ ਉਨੱਤੀ ਦੇ ਉੱਚੇ ਸਿਖਰ ਤੇ ਪਹੁੰਚ ਜਾਵੇ।ਪ੍ਰਮੇਸ਼ਵਰ ਸਾਡੇ ਸਾਹਮਣੇ ਉੱਚੀ ਅਸ਼ੀਰਵਾਦ ਦਾ ਆਦਰਸ਼ ਰੱਖਦਾ ਹੈ ਅਤੇ ਉਸਦੀ ਇਹ ਇੱਛਾ ਹੈ ਕਿ ਉਹ ਆਪਣੀ ਮਿਹਰ ਨਾਲ ਇਹ ਅਸ਼ੀਰਵਾਦ ਸਾਡੇ ਤੱਕ ਪਹੁੰਚਾਏ। ਉਹ ਸਾਨੂੰ ਸੱਦਾ ਦਿੰਦਾ ਹੈ ਕਿ ਅਸੀ ਉਸਨੂੰ ਸਮਰਪਣ ਕਰ ਦੇਈਏ ਤਾਂ ਜੋ ਉਹ ਆਪਣੀ ਇੱਛਾ ਅਨੁਸਾਰ ਸਾਨੂੰ ਵਰਤ ਸਕੇ, ਢਾਲ ਸਕੇ। ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਪ੍ਰਮੇਸ਼ਵਰ ਨੂੰ ਆਪਣਾ ਬਣਾ ਕੇ ਪਾਪ ਦੀ ਗੁਲਾਮੀ ਦੇ ਜੂਏ ਤੋਂ ਛੁਟਕਾਰਾ ਪਾ ਕਿ ਪ੍ਰਮੇਸ਼ਵਰ ਦੇ ਪੁੱਤਰ ਅਖਵਾਉਣ ਦੀ ਸ਼ਾਨਦਾਰ ਆਜ਼ਾਦੀ ਦੇ ਹਿੱਸੇਦਾਰ ਬਣ ਸਕੀਏ।SC 51.1

    ਆਪਣੇ ਆਪ ਨੂੰ ਪ੍ਰਮੇਸ਼ਵਰ ਨੂੰ ਸਮਰਪਣ ਕਰਨ ਲਈ ਸਾਨੂੰ ਉਹ ਸਭ ਕੁਝ ਤਿਆਗਣਾ ਜ਼ਰੂਰੀ ਹੈ, ਜੋ ਸਾਨੂੰ ਪ੍ਰਮੇਸ਼ਵਰ ਕੋਲੋਂ ਨਿਖੇੜਦਾ ਹੈ। ਇਸ ਲਈ ਮੁਕਤੀ ਦਾਤਾ ਕਹਿੰਦਾ ਹੈ, “ਸੋ ਇਸੇ ਤਰ੍ਹਾਂ ਤੁਹਾਡੇ ਵਿੱਚੋਂ ਹਰੇਕ ਜੋ ਆਪਣਾ ਸਭ ਕੁਝ ਨਾ ਤਿਆਗੇ ਉਹ ਮੇਰਾ ਚੇਲਾ ਨਹੀ ਹੋ ਸਕਦਾ।” (Luke)ਲੂਕਾ 14:33 । ਜੋ ਵਸਤੂ ਹਿਰਦੇ ਨੂੰ ਪ੍ਰਮੇਸ਼ਵਰ ਕੋਲੋਂ ਦੂਰ ਕਰਦੀ ਹੈ ਉਸਦਾ ਤਿਆਗ ਕਰਨਾ ਚਾਹੀਦਾ ਹੈ ।ਕਈਆਂ ਦਾ ਇਸ਼ਟ ਧਨ ਹੈ ਪੈਸੇ ਦਾ ਪਿਆਰ, ਦੌਲਤ ਦੀ ਇੱਛਾ ਸੋਨੇ ਦੀ ਇੱਕ ਜ਼ੰਜੀਰ ਹੈ ਜੋ ਉਨ੍ਹਾਂ ਨੂੰ ਸੈਤਾਨ ਨਾਲ ਬੰਨ੍ਹ ਰੱਖਦੀ ਹੈ ।ਇੱਕ ਹੋਰ ਸ਼੍ਰੇਣੀ ਹੈ ਜੋ ਜੱਸ ਕੀਰਤੀ ਤੇ ਦੁਨਿਆਵੀ ਮਾਣ ਦੀ ਪੂਜਾ ਕਰਦੀ ਹੈ। ਸਵਾਰਥ ,ਸੁੱਖ, ਲਾਪਰਵਾਹੀ ਤੇ ਫਰਜ਼ ਤੋਂ ਅਨਗਹਿਲੀ ਕਈਆਂ ਦੇ ਜੀਵਨ ਦਾ ਅਧਾਰ ਹੈ ।ਪਰ ਇਹ ਸਾਰੀਆ ਗੁਲਾਮੀ ਦੀਆਂ ਜ਼ੰਜੀਰਾਂ ਤੋੜਨੀਆਂ ਪੈਣਗੀਆ ।ਅਸੀ ਕਦੀ ਵੀ ਅੱਧੇ ਦਿਲ ਨਾਲ ਪ੍ਰਭੂ ਦੇ ਨਹੀ ਹੋ ਸਕਦੇ ।ਜਦ ਤੱਕ ਅਸੀ ਸਮੁੱਚੇ ਉਸਦੇ ਨਾ ਹੋ ਜਾਈਏ ਅਸੀ ਪ੍ਰਮੇਸ਼ਵਰ ਦੇ ਪੁੱਤਰ ਅਖਵਾਉਣ ਦੇ ਯੋਗ ਨਹੀਂ।SC 51.2

    ਕਈ ਮਨੁੱਖ ਐਸੇ ਵੀ ਹਨ ਜੋ ਪ੍ਰਮੇਸ਼ਵਰ ਦੀ ਸੇਵਾ ਤਾਂ ਕਰਨਾ ਚਾਹੁੰਦੇ ਹਨ, ਪ੍ਰੰਤੂ ਉਸਦੇ ਨਿਯਮ ਦਾ ਪਾਲਣ ਕਰਨ, ਆਚਰਣ ਸੱਚਾ ਤੇ ਸੁੱਚਾ ਬਨਾਉਣ ਤੇ ਮੁਕਤੀ ਹਾਸਿਲ ਕਰਨ ਲਈ ਆਪਣੇ ਯਤਨਾਂ ਉੱਤੇ ਭਰੋਸਾ ਰੱਖਦੇ ਹਨ। ਉਨ੍ਹਾਂ ਦੇ ਹਿਰਦੇ ਯਿਸੂ ਮਸੀਹ ਦੇ ਡੂੰਘੇ ਪਿਆਰ ਨਾਲ ਪ੍ਰੇਰਿਤ ਨਹੀ ਹੁੰਦੇ। ਉਹ ਮਸੀਹੀ ਜੀਵਨ ਦੇ ਫਰਜ਼ ਨਿਭਾਉਣਾ ਤਾਂ ਚਾਹੁੰਦੇ ਹਨ।ਅਤੇ ਉਹ ਸਮਝਦੇ ਹਨ ਪ੍ਰਮਾਤਮਾ ਉਨ੍ਹਾਂ ਕੋਲੋਂ ਇਹ ਸਭ ਕੁਝ ਕਰਵਾਉਣਾ ਚਾਹੁੰਦਾ ਹੈ ਤਾਂ ਜੋ ਉਹ ਸਵਰਗ ਪ੍ਰਾਪਤ ਕਰ ਸਕਣ ,ਐਸਾ ਧਰਮ ਨਿਸ਼ਫਲ ਹੈ ਜਿਸ ਵਿੱਚ ਪਿਆਰ ਤੇ ਲਗਨ ਨਹੀਂ ਕੇਵਲ ਸਵਰਗ ਦੀ ਲਾਲਸਾ ਹੈ ।ਜਦੋਂ ਯਿਸੂ ਮਸੀਹ ਹਿਰਦੇ ਵਿੱਚ ਵੱਸ ਜਾਵੇ ਤਾਂ ਆਤਮਾ ਉਸ ਦੇ ਪਿਆਰ ਨਾਲ, ਉਸਦੇ ਨਾਲ ਮੇਲ ਮਿਲਾਪ ਕਰਨ ਨਾਲ ਮਗਧ ਹੋ ਉੱਠੇਗੀ, ਅਤੇ ਉਸਦੇ ਨਾਲ ਲਿਪਟੀ ਰਹੇਗੀ ।ਆਪਾ ਤੇ ਸਵਾਰਥ ਭੁੱਲ ਜਾਏਗਾ। ਯਿਸੂ ਮਸੀਹ ਦੇ ਪਿਆਰ ਦੀ ਨਦੀ ਹਰ ਕਾਰਜ ਵਿੱਚੋਂ ਵਹਿ ਤੁਰੇਗੀ। ਜੋ ਪ੍ਰਮੇਸ਼ਵਰ ਦਾ ਮਜਬੂਰ ਕਰਨ ਵਾਲਾ ਪਿਆਰ ਅਨੁਭਵ ਕਰਦੇ ਹਨ ਇਹ ਨਹੀ ਪੁੱਛਦੇ ਕਿੰਨਾਂ ਕੁ ਥੋੜਾ ਦੇਣਾ ਪਵੇਗਾ ਪ੍ਰਮੇਸ਼ਵਰ ਦੀਆਂ ਮੰਗਾਂ ਪੂਰੀਆ ਕਰਨ ਲਈ ।ਉਹ ਲੋਕ ਨੀਵੇਂ ਪੱਧਰ ਤੇ ਨਹੀਂ ਖਲੋਂਦੇ ਸਗੋਂ ਆਪਣੇ ਮੁਕਤੀ ਦਾਤੇ ਦੀ ਇੱਛਾ ਦੇ ਪੂਰਣ ਅਨੁਕੂਲ ਹੋਣ ਦਾ ਨਿਸ਼ਾਨਾਂ ਬਣਾਈ ਰੱਖਦੇ ਹਨ। ਉਹ ਪ੍ਰਮੇਸ਼ਵਰ ਨੂੰ ਪ੍ਰਾਪਤ ਕਰਨ ਵਾਸਤੇ ਸਭ ਕੁੱਝ ਅਰਪਣ ਕਰਕੇ ਆਪਣੇ ਉਦੇਸ਼ ਦੀ ਪੂਰਤੀ ਕਰਦੇ ਹਨ। ਇਸ ਡੂੰਘੀ ਲਗਨ ਤੇ ਪ੍ਰੇਮ ਤੋਂ ਬਿਨਾਂ ਯਿਸੂ ਮਸੀਹ ਨੂੰ ਅਪਨਾਉਣ ਦਾ ਦਾਅਵਾ ਕਰਨ ਇੱਕ ਢੋਂਗ ਮਾਤਰ ਹੈ, ਝੂਠਾ ਆਡੰਬਰ ਹੈ ਅਤੇ ਵਗਾਰ ਕੱਟਣ ਦੇ ਬਰਾਬਰ ਹੈ ।SC 52.1

    ਕੀ ਤੁਸੀਂ ਸਮਝਦੇ ਹੋਂ ਯਿਸੂ ਮਸੀਹ ਨੂੰ ਸਭ ਕੁਝ ਅਰਪਣ ਕਰ ਦੇਣਾ ਬਹੁਤ ਵੱਡਾ ਬਲੀਦਾਨ ਹੈ? ਆਪਣੇ ਕੋਲੋਂ ਇਹ ਪ੍ਰਸ਼ਨ ਪੁੱਛੋ “ਯਿਸੂ ਮਸੀਹ ਨੇ ਮੇਰੇ ਲਈ ਕੀ ਕੀਤਾ?” ਪ੍ਰਮੇਸ਼ਵਰ ਦੇ ਪੁੱਤਰ ਨੇ ਸਭ ਕੁਝ ਦੇ ਦਿੱਤਾ ।ਜ਼ਿੰਦਗੀ ਤੇ ਪਿਆਰ ਦੁੱਖ ਕਲੇਸ਼ ਸਭ ਸਾਡੀ ਮੁੱਕਤੀ ਲਈ ਦੇ ਦਿੱਤਾ। ਕੀ ਅਸੀ ,ਜੋ ਇਸ ਮਹਾਨ ਪ੍ਰੇਮ ਦੇ ਯੋਗ ਵੀ ਨਹੀ, ਆਪਣਾ ਪਾਪ ਭਰਿਆ ਦਿਲ ਯਿਸੂ ਮਸੀਹ ਨੂੰ ਅਰਪਣ ਕਰਨੋਂ ਇਨਕਾਰ ਕਰਾਂਗੇ ?ਅਸੀ ਹਰ ਛਿਣ ਉਸਦੀ ਮਿਹਰ ਤੇ ਅਸ਼ੀਰਵਾਦ ਦਾ ਅਨੰਦ ਲੈਂਦੇ ਰਹੇ ਹਾਂ ਅਤੇ ਇਸ ਕਰਕੇ ਅਸੀਂ ਕਦੀ ਵੀ ਪੂਰੀ ਤਰ੍ਹਾਂ ਆਪਣੀ ਆਗਿਆਨਤਾ ਅਤੇ ਦੁਰਦਸ਼ਾ ਦੀ ਡੂੰਘਾਈ ਦਾ ਅਨੁਮਾਨ ਨਹੀ ਲਗਾ ਸਕਦੇ ਜਿਸ ਤੋਂ ਸਾਨੂੰ ਮੁਕਤੀ ਮਿਲੀ ਹੈ ਕਿ ਅਸੀਂ ਇਹ ਜਾਣਦੇ ਹੋਏ ਵੀ ਕਿ ਯਿਸੂ ਮਸੀਹ ਸਾਡੇ ਪਾਪਾਂ ਲਈ ਵਿਨ੍ਹਿਆ ਗਿਆ ਜਾਣ ਬੁੱਝ ਕੇ ਉਸਦੇ ਪ੍ਰੇਮ ਤੇ ਕੁਰਬਾਨੀ ਦਾ ਤ੍ਰਿਸਕਾਰ ਕਰੀਏ। ਪ੍ਰਭੂ ਦੀ ਅਤਿਅੰਤ ਦੀਨਤਾ ਨੂੰ ਮੁੱਖ ਰੱਖਦੇ ਹੋਏ ਕੀ ਅਸੀ ਬੁੜ ਬੁੜ ਕਰਾਂਗੇ ਕਿ ਕਿਉਂ ਅਨੰਤ ਜੀਵਨ ਕੇਵਲ ਸੰਘਰਸ਼ ਤੇ ਪਾਪ ਮਿਟਾਉਣ ਨਾਲ ਹੀ ਮਿਲ ਸਕਦਾ ਹੈ।SC 53.1

    ਅਭਿਮਾਨੀ ਹਿਰਦੇ ਦਾ ਪ੍ਰਸ਼ਨ ਇਹ ਹੁੰਦਾ ਹੈ, ਪ੍ਰਮੇਸ਼ਵਰ ਦੀ ਸਵੀਕਾਰਤਾ ਦਾ ਭਰੋਸਾ ਕਰਨ ਤੋਂ ਪਹਿਲਾਂ ਕਿਉਂ ਮੈਨੂੰ ਪਛਤਾਵਾ ਕਰਨ ਤੇ ਆਪਾ ਮਿਟਾ ਕੇ ਨੀਵਾਂ ਹੋਣਾ ਪਏਗਾ? ਕੀ ਇਹ ਜ਼ਰੂਰੀ ਹੈ? ਮੈਂ ਤੁਹਾਡਾ ਧਿਆਨ ਯਿਸੂ ਮਸੀਹ ਵੱਲ ਦਿਵਾਉਂਦੀ ਹਾਂ। ਉਹ ਨਿਰਪਾਪ ਸੀ, ਨਿਰਦੋਸ਼ ਸੀ ਅਤੇ ਇਸ ਤੋਂ ਵੀ ਵੱਧ ਉਹ ਸਵਰਗ ਦਾ ਸ਼ਹਿਜ਼ਾਦਾ ਸੀ ,ਪਰ ਮਨੁੱਖ ਦੇ ਪਾਪ ਆਪਣੇ ਸਿਰ ਲੈ ਕੇ ਉਹ ਸਰਬ ਮਨੁੱਖ ਜਾਤੀ ਲਈ ਪਾਪੀ ਬਣਿਆ, “ਉਹ ਅਪਰਾਧੀਆਂ ਦੇ ਨਾਲ ਗਿਣਿਆ ਗਿਆ, ਉਸਨੇਂ ਬਹੁਤਿਆਂ ਦੇ ਪਾਪ ਚੁੱਕੇ ਅਤੇ ਅਪਰਾਧੀਆ ਲਈ ਸ਼ਿਫਾਰਸ਼ ਕੀਤੀ।” (Isiah) ਯਸਾਯਾਹ 53:23 ।SC 53.2

    ਜਦੋਂ ਅਸੀ ਆਪਾ ਯਿਸੂ ਮਸੀਹ ਨੂੰ ਅਰਪਣ ਕਰਦੇ ਹਾਂ ਤਾਂ ਕੀ ਦੇਂਦੇ ਹਾਂ? ਇੱਕ ਪਾਪਾਂ ਨਾਲ ਭ੍ਰਿਸ਼ਟ ਹੋਇਆ ਹਿਰਦਾ। ਕਿ ਯਿਸੂ ਮਸੀਹ ਉਸ ਨੂੰ ਆਪਣੇ ਲਹੂ ਨਾਲ ਧੋ ਕੇ ਪਵਿੱਤਰ ਕਰ ਦੇਵੇ ਤੇ ਆਪਣੇ ਬੇਮਿਸਾਲ ਪਿਆਰ ਨਾਲ ਉਸਨੂੰ ਪਾਪ ਤੋਂ ਮੁਕਤ ਕਰ ਦੇਵੇ। ਪਰ ਅਜੇ ਵੀ ਮਨੁੱਖ ਸਭ ਕੁਝ ਤਿਆਗਣਾ ਕਠਿਨ ਸਮਝਦੇ ਹਨ ਮੈਨੂੰ ਇਸ ਗੱਲ ਦੇ ਸੁਣਨ ਤੇ ਲਿਖਣ ਵਿੱਚ ਸ਼ਰਮ ਮਹਿਸੂਸ ਹੁੰਦੀ ਹੈ।SC 54.1

    ਪ੍ਰਮੇਸ਼ਵਰ ਸਾਨੂੰ ਐਸੀ ਕੋਈ ਵਸਤੂ ਤਿਆਗਣ ਲਈ ਨਹੀ ਕਹਿੰਦਾ ਜੋ ਸਾਡੇ ਹਿੱਤ ਲਈ ਲਾਭਦਾਇਕ ਹੈ ।ਜੋ ਕੁਝ ਵੀ ਉਹ ਕਰਦਾ ਹੈ ਆਪਣੇ ਬੱਚਿਆ ਦੀ ਭਲਾਈ ਲਈ ਹੀ ਕਰਦਾ ਹੈ ।ਕਾਸ਼: ਉਹ ਸਾਰੇ ਜਿੰਨ੍ਹਾਂ ਅਜੇ ਯਿਸੂ ਮਸੀਹ ਨੂੰ ਨਹੀ ਅਪਣਾਇਆ ਇਹ ਸਮਝ ਸਕਣ ਕਿ ਯਿਸੂ ਮਸੀਹ ਕੋਲੋਂ ਉਨ੍ਹਾਂ ਲਈ ਉਸ ਤੋਂ ਉੱਤਮ ਵਸਤੂ ਹੈ, ਜਿਸਨੂੰ ਉਹ ਆਪਣੇ ਬਲ ਨਾਲ ਪ੍ਰਾਪਤ ਕਰਨਾ ਚਾਹੁੰਦੇ ਹਨ।ਮਨੁੱਖ ਜਦੋਂ ਵੀ ਪ੍ਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਸੋਚਦਾ ਤੇ ਕਰਦਾ ਹੈ ਉਹ ਆਪਣੀ ਆਤਮਾਂ ਨੂੰ ਦੁੱਖ ਪਹੁੰਚਾਉਂਦਾ ਤੇ ਉਸ ਨਾਲ ਬੇਇਨਸਾਫੀ ਕਰਦਾ ਹੈ। ਪ੍ਰਮੇਸ਼ਵਰ ਜਾਣਦਾ ਹੈ ਉਸ ਦੇ ਬੱਚਿਆਂ ਲਈ ਕੀ ਠੀਕ ਹੈ ਅਤੇ ਉਸਦੇ ਅਨੁਸਾਰ ਹੀ ਉਜ ਯੋਜਨਾ ਬਣਾਉਦਾ ਹੈ। ਸੋ ਪ੍ਰਮੇਸ਼ਵਰ ਤੋਂ ਭਟਕ ਕੇ ਅਤੇ ਉਸਦੇ ਵਰਜਿਤ ਰਾਹਾਂ ਤੇ ਚੱਲ ਕੇ ਕਦੀ ਵੀ ਅਸਲੀ ਖੁਸ਼ੀ ਪ੍ਰਾਪਤ ਨਹੀਂ ਹੋ ਸਕਦੀ ਹੁਕਮ ਅਦੂਲੀ ਦਾ ਰਸਤਾ ਦੁੱਖ ਤੇ ਵਿਨਾਸ਼ਕਾਰੀ ਵੱਲ ਜਾਂਦਾ ਹੈ ।SC 54.2

    ਇਹ ਵਿਚਾਰ ਵੀ ਮਨ ਵਿੱਚ ਲਿਆਉਣਾ ਇੱਕ ਭੁੱਲ ਹੈ ਕਿ ਪ੍ਰਮੇਸ਼ਵਰ ਆਪਣੇ ਬੱਚਿਆਂ ਨੂੰ ਦੁਖੀ ਦੇਖ ਕੇ ਪ੍ਰਸੰਨ ਹੁੰਦਾ ਹੈ। ਸਾਰਾ ਸਵਰਗ ਮਨੁੱਖ ਦੀ ਖੁਸ਼ੀ ਦਾ ਚਾਹਵਾਨ ਹੈ ।ਸਾਡਾ ਸਵਰਗੀ ਪਿਤਾ ਆਪਣੇ ਕਿਸੇ ਵੀ ਪਾਣੀ ਲਈ ਸਵਰਗ ਦੇ ਕਿਵਾੜ ਬੰਦ ਨਹੀ ਕਰਦਾ। ਰੱਬੀ ਸੁਨੇਹਾ ਸਦਾ ਸਾਨੂੰ ਉਨ੍ਹਾਂ ਵਾਸਨਾਵਾਂ ਤੋਂ ਦੂਰ ਰਹਿਣ ਦਾ ਸੰਦੇਸ਼ਾ ਦੇਂਦਾ ਹੈ ਜੋ ਦੁੱਖ, ਕਲੇਸ਼ ਤੇ ਨਿਰਾਸ਼ਤਾ ਲਿਆਉਂਦੀਆਂ ਹਨ ਅਤੇ ਸਾਡੇ ਲਈ ਸਵਰਗ ਅਤੇ ਸਦੀਵੀ ਖੁਸ਼ੀ ਦਾ ਰਸਤਾ ਬੰਦ ਕਰਦੀਆਂ ਹਨ। ਜਗਤ ਦਾ ਮੁਕਤੀ ਦਾਤਾ ਮਨੁੱਖਾਂ ਨੂੰ ਉਨ੍ਹਾਂ ਦੀ ਵਰਤਮਾਨ ਹਾਲਤ ਵਿੱਚ ਜਿਹੋ ਜਿਹੇ ਵੀ ਉਹ ਹੋਣ ਉਨ੍ਹਾਂ ਦੀਆਂ ਸਾਰੀਆਂ ਕਮਜ਼ੋਰੀਆਂ, ਤਰੁੱਟੀਆਂ ਤੇ ਔਗੁਣਾਂ ਦੇ ਨਾਲ ਸਵੀਕਾਰ ਕਰਦਾ ਹੈ।ਉਹ ਕੇਵਲ ਉਨ੍ਹਾਂ ਨੂੰ ਸਾਰੇ ਪਾਪਾਂ ਤੋਂ ਪਵਿੱਤਰ ਕਰ ਕੇ ਆਪਣੇ ਲਹੂ ਨਾਲ ਧੋ ਕੇ ਮੁਕਤੀ ਹੀ ਨਹੀ ਬਖਸ਼ੇਗਾ,ਸਗੋਂ ਉਨ੍ਹਾਂ ਦੀ ਹਰ ਮਨੋਕਾਮਨਾ ਪੂਰੀ ਕਰੇਗਾ ਜੋ ਉਸਦਾ ਜੂਲਾ ਚੁੱਕਣ, ਉਸ ਦਾ ਭਾਰ ਚੁੱਕਣ ਨੂੰ ਤਿਆਰ ਹਨ ।ਇਹ ਉਸਦਾ ਪ੍ਰਯੋਜਨ ਹੈ ਉਨ੍ਹਾਂ ਸਾਰਿਆਂ ਨੂੰ ਸ਼ਾਂਤੀ ਤੇ ਆਰਾਮ ਬਖਸ਼ਣਾ ਜੋ ਉਸ ਕੋਲ *ਯਿਸੂ ਮਸੀਹ ਦੀ ਕੁਰਬਾਨੀ ਤੇ ਪਰਤੀਤ,ਆਤਮਾਂ ਦੀ ਖੁਰਾਕ ਜਿਸ ਨੂੰ ਖਾ ਕੇ ਮਨੁੱਖ ਸਦੀਵੀ ਜੀਵਨ ਪਾਉਂਦਾ ਹੈ।ਜੀਵਨ ਦੀ ਰੋਟੀ ਲਈ ਉਸਦੇ ਚਰਨਾਂ ਵਿੱਚ ਆਉਂਦੇ ਹਨ । ਉਹ ਸਾਡੇ ਕੋਲੋਂ ਉਹ ਕਰਤੱਵ ਪਾਲਣਾ ਕਰਨ ਦੀ ਮੰਗ ਕਰਦਾ ਹੈ ਜੋ ਸਾਡੇ ਕਦਮਾਂ ਨੂੰ ਵਿਸਮਾਦ ਦੀ ਚੋਟੀ ਤੇ ਪਹੁੰਚਾ ਦੇਵੇ, ਜਿਸਨੂੰ ਕਿ ਬੇਮੁੱਖ ਅਤੇ ਨਿਯਮ ਭੰਗ ਕਰਨ ਵਾਲੇ ਕਦੀ ਵੀ ਪ੍ਰਾਪਤ ਨਹੀਂ ਕਰ ਸਕਦੇ। ਸੱਚੀ ਤੇ ਸਦੀਵੀ ਖੁਸ਼ੀ ਤਦ ਹੀ ਪ੍ਰਾਪਤ ਹੋ ਸਕਦੀ ਹੈ ਜੇ ਯਿਸੂ ਮਸੀਹ ਜੋ ਕਿ ਮਹਾਨ ਮਹਿਮਾ ਦੀ ਆਸ਼ਾ ਹੈ ਹਿਰਦੇ ਵਿੱਚ ਵੱਸ ਜਾਵੇ।SC 55.1

    ਬਹੁਤ ਸਾਰੇ ਲੋਕ ਇਹ ਜਾਨਣ ਦੀ ਇੱਛਾ ਕਰ ਰਹੇ ਹਨ, “ਮੈਂ ਕਿਵੇਂ ਆਪਣੇ ਆਪ ਨੂੰ ਪ੍ਰਮੇਸ਼ਵਰ ਦੇ ਸਮਰਪਣ ਕਰਾਂ?” ਤੁਸੀਂ ਆਪਾ ਉਸਨੂੰ ਸਮਰਪਣ ਕਰਨਾ ਚਾਹੁੰਦੇ ਹੋਂ ਪਰ ਤੁਸੀਂ ਇਖਲਾਕੀ ਕਮਜ਼ੋਰੀ, ਭਰਮ SC 55.2

    ਦੇ ਜਾਲ ਤੇ ਆਪਣੇ ਪਾਪੀ ਜੀਵਨ ਦੇ ਦੁਰਾਚਾਰ ਦੇ ਵੱਸ ਵਿੱਚ ਹੋਂ।ਤੁਹਾਡੇ ਇਕਰਾਰ ਤੇ ਸੰਕਲਪ ਰੇਤ ਦੀ ਰੱਸੀ ਦੀ ਨਿਆਈਂ ਹਨ।ਤੁਸੀਂ ਆਪਣੇ ਵਿਚਾਰਾਂ ਮਨੋਵੇਗਾਂ ਤੇ ਮੋਹ ਤੇ ਕਾਬੂ ਨਹੀ ਪਾ ਸਕਦੇ। ਤੁਹਾਡੇ ਆਪਣੇ ਹੀ ਭੰਗ ਕੀਤੇ ਵਾਅਦੇ ਤੇ ਨਾ ਨਿਭਾਏ ਗਏ ਬਚਨਾਂ ਦੇ ਖਿਆਲ ਨਾਲ ਤੁਹਾਡਾ ਆਪਣਾ ਸੱਚਾਈ ਤੋਂ ਵਿਸ਼ਵਾਸ ਉੱਠ ਗਿਆ ਹੈ, ਤੇ ਤੁਸੀ ਸਮਝਦੇ ਹੋ ਪ੍ਰਮੇਸ਼ਵਰ ਤੁਹਾਨੂੰ ਸਵੀਕਾਰ ਨਹੀ ਕਰੇਗਾ। ਪਰ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀ ਕੇਵਲ ਇੱਛਾ ਦੇ ਸੱਚੇ ਬਲ ਨੂੰ ਸਮਝਣ ਦੀ ਲੋੜ ਹੈ । ਮਨੁੱਖ ਦੀ ਫਿਤਰਤ ਤੇ ਰਾਜ ਕਰਨ ਵਾਲੀ ਇਹੋ ਇੱਛਾ ਸ਼ਕਤੀ ਹੈ- ਭਲੇ ਬੁਰੇ ਦੀ ਪਹਿਚਾਣ ਦਾ ਫੈਸਲਾ ਕਰ ਸਕਣ ਦੀ ਸ਼ਕਤੀ। ਸਭ ਕੁਝ ਇੱਛਾ ਦੇ ਠੀਕ ਪ੍ਰਯੋਗ ਉੱਪਰ ਨਿਰਭਰ ਹੈ।ਪ੍ਰਮੇਸ਼ਵਰ ਨੇ ਹਰ ਮਨੁੱਖ ਨੂੰ ਚੋਣ ਦੀ ਸ਼ਕਤੀ ਕਰਨ ਦਿੱਤੀ ਹੈ ਅਤੇ ਇਸ ਨੂੰ ਵਰਤਣਾਂ ਉਸਦਾ ਫ਼ਰਜ਼ ਹੈ । ਤੁਸੀ ਆਪੇ ਆਪਣੇ ਹਿਰਦੇ ਵਿੱਚ ਪਰਿਵਰਤਨ ਨਹੀਂ ਲਿਆ ਸਕਦੇ।ਨਾ ਹੀ ਆਪਣੀ ਇੱਛਾ ਨਾਲ ਹਿਰਦੇ ਦੇ ਪ੍ਰੇਮ ਅਤੇ ਅਨੁਰਾਗ ਪ੍ਰਮੇਸ਼ਵਰ ਨੂੰ ਅਰਪਣ ਕਰ ਸਕਦੇ ਹੋਂ ।ਪ੍ਰੰਤੂ ਤੁਸੀ ਪ੍ਰਮੇਸ਼ਵਰ ਦੀ ਸੇਵਾ ਕਰਨ ਦਾ ਨਿਰਣਾ ਆਪਣੀ ਇੱਛਾ ਨਾਲ ਕਰ ਸਕਦੇ ਹੋਂ। ਆਪਣੀ ਇੱਛਾ ਉਸ ਸਰਬ ਸ਼ਕਤੀਮਾਨ ਦੇ ਅਧੀਨ ਕਰ ਸਕਦੇ ਹੋਂ ਇਹ ਤੁਹਾਡੀ ਚੋਣ ਹੈ । ਫਿਰ ਉਹ ਤੁਹਾਡੇ ਹਿਰਦੇ ਵਿੱਚ ਆਪਣੀ ਸ਼ੁਭ ਇੱਛਾ ਦਾ ਸੰਚਾਰ ਕਰਕੇ ਤੁਹਾਨੂੰ ਆਪਣੀ ਇੱਛਾ ਅਨੁਸਾਰ ਖੁਸ਼ੀ ਦੇ ਨੇਕ ਮਾਰਗ ਤੇ ਲੈ ਆਏਗਾ ਅਤੇ ਸਾਡੀ ਸਾਰੀ ਫਿਤਰਤ ਯਿਸੂ ਮਸੀਹ ਦੀ ਸ਼ਕਤੀ ਦੇ ਅਧੀਨ ਹੋ ਜਾਏਗੀ। ਤੁਹਾਡਾ ਮੋਹ ਉਸ ਉੱਤੇ ਕੇਂਦਿਤ ਹੋ ਜਾਏਗਾ।ਤੁਹਾਡੇ ਵਿਚਾਰ ਉਸ ਨਾਲ ਸਹਿਮਤ ਹੋ ਜਾਣਗੇ ।SC 56.1

    ਜਿੱਥੋਂ ਤੀਕ ਹੋ ਸਕੇ ਨੇਕੀ ਤੇ ਪਵਿੱਤ੍ਰਤਾ ਦੀ ਖਾਹਿਸ਼ ਕਰਨੀ ਠੀਕ ਹੈ ਪ੍ਰੰਤੂ ਜੇ ਤੁਸੀਂ ਏਥੇ ਹੀ ਰੁਕ ਗਏ ਤਾਂ ਕੋਈ ਲਾਭ ਨਹੀ ਪਹੁੰਚੇਗਾ।ਬਹੁਤ ਸਾਰੇ ਕੇਵਲ ਮਸੀਹੀ ਬਣਨ ਦੀ ਆਸ਼ਾ ਤੇ ਅਭਿਲਾਸ਼ਾ ਕਰਦੇ ਹੋਏ ਵੀ ਗੁਮਰਾਹ ਹੋ ਜਾਣਗੇ ਕਿਉਂਕਿ ਉਹ ਪ੍ਰਮੇਸ਼ਵਰ ਲਈ ਆਤਮ ਸਮਰਪਣ ਕਰਨ ਦੇ ਨੁਕਤੇ ਤੀਕ ਨਹੀ ਪਹੁੰਚਣਗੇ ਅਤੇ ਉਹ ਮਸੀਹੀ ਬਣਨਾ ਵੀ ਪਸੰਦ ਕਰਨਗੇ ।SC 56.2

    ਇੱਛਾ ਦੀ ਠੀਕ ਚੋਣ ਕਰਨ ਨਾਲ ਤੁਹਾਡੇ ਸਮੁੱਚੇ ਜੀਵਨ ਵਿੱਚ ਪਰਿਵਰਤਨ ਆ ਸਕਦਾ ਹੈ । ਆਪਣੀ ਇੱਛਾ ਯਿਸੂ ਮਸੀਹ ਨੂੰ ਸਮਰਪਣ ਕਰਨ ਨਾਲ ਤੁਸੀਂ ਅਜਿਹੀ ਰੱਬੀ ਸ਼ਕਤੀ ਨਾਲ ਮਿੱਤਰਤਾ ਜੋੜਦੇ ਹੋਂ ਜੋ ਸਾਰੇ ਦੁਨਿਆਵੀ ਅਸੂਲਾਂ ਤੇ ਤਾਕਤਾਂ ਤੋਂ ਉੱਪਰ ਹੈ । ਤੁਹਾਨੂੰ ਸਥਿਰ ਰਹਿਣ ਲਈ ਸ਼ਕਤੀ ਉੱਪਰੋਂ ਮਿਲੇਗੀ ਅਤੇ ਇਸ ਤਰ੍ਹਾਂ ਨਿਰੰਤਰ ਪ੍ਰਮੇਸ਼ਵਰ ਨੂੰ ਆਤਮ ਸਮਰਪਣ ਕਰਦੇ ਰਹਿਣ ਨਾਲ ਤੁਸੀਂ ਨਵਾਂ ਜੀਵਨ ਜਿਉਣ ਯੋਗ ਹੋ ਜਾਉਂਗੇ -ਵਿਸ਼ਵਾਸ ਦਾ ਜੀਵਨ।SC 57.1

    Larger font
    Smaller font
    Copy
    Print
    Contents