Loading...
Larger font
Smaller font
Copy
Print
Contents
  • Results
  • Related
  • Featured
No results found for: "".
  • Weighted Relevancy
  • Content Sequence
  • Relevancy
  • Earliest First
  • Latest First
    Larger font
    Smaller font
    Copy
    Print
    Contents

    ਤੀਸਰਾ ਅਧਿਆਏ

    ਪਛਤਾਵਾ ( ਪ੍ਰਾਸ਼ਚਿਤ )

    ਮਨੁੱਖ ਕਿਵੇਂ ਪ੍ਰਮੇਸ਼ਵਰ ਦੇ ਸਾਹਮਣੇ ਸੱਚਾ ਅਤੇ ਈਮਾਨਦਾਰ ਠਹਿਰ ਸਕਦਾ ਹੈ ? ਪਾਪੀ ਕਿਵੇਂ ਧਰਮੀ ਬਣ ਸਕਦਾ ਹੈ ? ਕੇਵਲ ਯਿਸੂ ਮਸੀਹ ਦੇ ਆਸਰੇ ਹੀ ਅਸੀ ਪ੍ਰਮੇਸ਼ਵਰ ਨਾਲ ਇੱਕ ਹੋ ਸਕਦੇ ਹਾਂ, ਪਵਿਤ੍ਰਤਾ ਨਾਲ ਇੱਕ ਹੋ ਸਕਦੇ ਹਾਂ ਪਰ ਯਿਸੂ ਮਸੀਹ ਤੱਕ ਪਹੁੰਚਿਆ ਕਿਵੇ ਜਾਵੇ ?ਅੱਜ ਬਹੁਤ ਸਾਰੇ ਲੋਕ ਇਹੋ ਸਵਾਲ ਪੁੱਛ ਰਹੇ ਹਨ ਜਿਵੇਂ ਉਦੋਂ *ਯਹੁਦੀਆਂ ਦਾ ਇੱਕ ਤਿਉਹਾਰ।ਪੰਤੇਕੁਸਤ ਦੇ ਦਿਨ ਇੱਕ ਵੱਡੀ ਭੀੜ ਪਾਪ ਦੇ ਬੋਝ ਨਾਲ ਲੱਦੀ ਪੁਕਾਰ ਉੱਠੀ ਸੀ, “ਅਸੀ ਕੀ ਕਰੀਏ? ਤੇ ਸਭ ਤੋ ਪਹਿਲਾਂ ਸ਼ਬਦ ਪਤਰਸ ਨੇ ( ਯਿਸੂ ਮਸੀਹ ਦਾ ਚੇਲਾ ) ਜੋ ਉੱਤਰ ਵਿੱਚ ਕਿਹਾ ਸੀ, “ਤੌਬਾ ਕਰੋ ਆਪਣੇ ਪਾਪਾ ਦਾ ਪਛਤਾਵਾ ਕਰੋ” **ਇਹ ਪ੍ਰਮਾਣ ਅੰਜੀਲ ਵਿੱਚੋਂ ਦਿੱਤੇ ਗਏ ਹਨ ।(Acts)ਰਸੂਲਾਂ ਦੇ ਕਰਤਬ 2:37,38 । ਇਸ ਤੋਂ ਬਾਅਦ ਇੱਕ ਹੋਰ ਮੌਕੇ ਤੇ ਪਤਰਸਾਂ ਨੇ ਕਿਹਾ, “ਤੌਬਾ ਕਰੋ ਅਤੇ ਪਾਪਾਂ ਤੋ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ ।” ਰਸੂਲਾਂ ਦੇ ਕਰਤਬ 3:19।SC 23.1

    ਪਛਤਾਵੇ ਦਾ ਮਤਲਬ ਹੈ ਆਪਣੇ ਗੁਨਾਹਾਂ ਲਈ ਅਫਸੋਸ ਕਰਨਾ ਅਤੇ ਗੁਨਾਹਾਂ ਤੋ ਬਾਜ਼ ਆ ਜਾਣਾ। ਅਸੀ ਪਾਪ ਛੱਡ ਨਹੀ ਸਕਦੇ ਜਦ ਤੱਕ ਕਿ ਸਾਨੂੰ ਪਾਪ ਦੀ ਬੁਰਾਈ ਤੇ ਉਸਦੇ ਭਿਆਨਕ ਨਤੀਜੇ ਦੀ ਸਮਝ ਨਾ ਆ ਸਕੇ। ਜਦ ਤੱਕ ਅਸੀ ਪਾਪ ਨੂੰ ਆਪਣੇ ਦਿਲ ਤੋਂ ਦੂਰ ਨਾ ਕਰੀਏ ਤਦ ਤੱਕ ਸਾਡੇ ਵਿੱਚ ਨਵੀਂ ਰੂਹ ਨਹੀ ਭਰ ਸਕਦੀ,ਤਬਦੀਲੀ ਨਹੀ ਆ ਸਕਦੀ ਤੇ ਜ਼ਿੰਦਗੀ ਨਹੀ ਬਦਲ ਸਕਦੀ।SC 23.2

    ਬਹੁਤ ਸਾਰੇ ਲੋਕ ਪਛਤਾਵੇ ਦਾ ਅਸਲੀ ਮੰਤਵ ਨਹੀ ਸਮਝ ਸਕਦੇ। ਅਨੇਕ ਲੋਕ ਸਮਝਦੇ ਹਨ ਕਿ ਉਨ੍ਹਾਂ ਨੇ ਪਾਪ ਕੀਤਾ ਹੈ ਅਤੇ ਇਹ ਪਾਪ ਉਨ੍ਹਾਂ ਉੱਤੇ ਦੁੱਖ ਤੇ ਸ਼ਰਾਪ ਲਿਆਏਗਾ ਇਸ ਲਈ ਉਸ ਦੇ ਨਤੀਜੇ ਤੋਂ ਡਰ ਕੇ ਬਾਹਰੀ ਸੁਧਾਰ ਕਰ ਲੈਂਦੇ ਹਨ।ਪਰ ਅੰਜੀਲ ( ਬਾਈਬਲ ) ਵਿੱਚ ਲਿਖਿਆ ਹੈ ਕਿ ਇਹ ਅਸਲੀ ਪਛਤਾਵਾ ਨਹੀਂ। ਉਹ ਪਾਪਾਂ ਤੋ ਉਪਜਾਉਣ ਵਾਲੇ ਦੁੱਖ ਤੇ ਸੰਤਾਪ ਦਾ ਅਫਸੋਸ ਕਰਦੇ ਹਨ ਪਰ ਪਾਪ ਦਾ ਨਹੀ।ਇਹੋ ਜਿਹਾ ਹੀ ਅਫਸੋਸ *ਇਸਦਾ ਹਾਲ ਅੰਹੀਲ ਵਿੱਚ ਪ੍ਹੜੋ।ਇਸ਼ਹਾਕ ਨੇ ਕੀਤਾ ਸੀ,ਜਦੋਂ ਉਸਨੇ ਦੇਖਿਆ ਕਿ ਉਸਦਾ ਪੈਦਾਇਸ਼ੀ ਹੱਕ ਉਸ ਪਾਸੋਂ ਸਦਾ ਲਈ ਖੁੱਸ ਗਿਆ ਹੈ। ਬਾਲਾਮ (ਇੱਕ ਗੁੰਮਰਾਹ ਪੈਗੰਬਰ) ਨੇ ਜਦੋਂ ਦੂਤ ਨੂੰ ਨੰਗੀ ਤਲਵਾਰ ਫੜੀ ਰਾਹ ਵਿੱਚ ਖੜਾ ਦੇਖਿਆ ਤਾਂ ਡਰ ਕੇ ਆਪਣਾ ਅਪਰਾਧ ਮੰਨ ਲਿਆ ਕਿ ਜਾਨ ਨਾ ਚਲੀ ਜਾਏ , ਪਰ ਉਸਨੂੰ ਕੋਈ ਸੱਚਾ ਪਛਤਾਵਾ ਆਪਣੇ ਪਾਪ ਦਾ ਨਹੀ ਸੀ , ਉਸਦੇ ਗਲਤ ਇਰਾਦੇ ਵਿੱਚ ਕੋਈ ਤਬਦੀਲੀ ਨਾ ਆਈ , ਉਸਨੂੰ ਪਾਪ ਨਾਲ ਕੋਈ ਘ੍ਰਿਣਾ ਨਾ ਹੋਈ। ਯਹੂਦਾ ਇਸ਼ਕਾਰੀਅਤ(ਯਿਸੂ ਮਸੀਹ ਦਾ ਚੇਲਾ) ਨੇ ਯਿਸੂ ਮਸੀਹ ਨਾਲ ਵਿਸ਼ਵਾਸਘਾਤ ਕਰਕੇ ਉਸਨੂੰ ਫੜਾਉਣ ਤੋ ਬਾਅਦ ਕਿਹਾ ਸੀ, “ਮੈਂ ਪਾਪ ਕੀਤਾ ਹੈ ਜੋ ਨਿਰਦੋਸ਼ ਜਿੰਦ ਨੂੰ ਫੜਵਾ ਦਿੱਤਾ।” ਮਤੀ 27:4 ।SC 23.3

    ਉਸਦੀ ਪਾਪੀ ਆਤਾਮਾ ਨੇ ਪਾਪ ਦੀ ਭਿਆਨਕ ਸਜ਼ਾ ਦੇ ਹੁਕਮ ਤੋਂ ਡਰ ਕੇ ਆਪਣਾ ਪਾਪ ਸਵੀਕਾਰ ਕਰ ਲਿਆ ਸੀ। ਯਿਸੂ ਮਸੀਹ ਨੂੰ ਫੜਵਾਉਣ ਦੇ ਭਾਰੇ ਅਪਰਾਧ ਦੇ ਨਤੀਜੇ ਤੇ ਸਜ਼ਾ ਤੋਂ ਡਰ ਕੇ ਉਸਦੀ ਆਤਮਾ ਕੰਬ ਗਈ ,ਪਰ ਉਸਦੀ ਆਤਮਾ ਨੂੰ ਡੂੰਘਾ ਦਿਲ ਤੋੜਨ ਵਾਲਾ ਸ਼ੋਕ ਜਾਂ ਦੁੱਖ ਨਹੀ ਸੀ ਕਿ ਉਸਨੇ ਪ੍ਰਮੇਸ਼ਵਰ ਦੇ ਨਿਰਦੋਸ਼ ਪੁੱਤਰ ਦੇ ਨਾਲ ਵਿਸ਼ਵਾਤਘਾਤ ਕੀਤਾ ਹੈ ਅਤੇ ਇਸਰਾਇਲ ਦੀ ਪਵਿੱਤਰ ਹਸਤੀ ਨੂੰ ਠੁਕਰਾਇਆ ਹੈ। ਫਿਰਊਨ ( ਮਿਸਰ ਦਾ ਰਾਜਾ ) ਜਦੋ ਪ੍ਰਮੇਸ਼ਵਰ ਵੱਲੋਂ ਭੇਜੇ ਹੋਏ ਦੰਡ ਤੇ ਸ਼ਰਾਪ ਨਾਲ ਦੁਖੀ ਹੋ ਗਿਆ ਤਾਂ ਉਸਨੇ ਆਪਣਾ ਪਾਪ ਕਬੂਲ ਕਰ ਲਿਆ ਉਸ ਦੰਡ ਤੇ ਸਰਾਪ ਕੋਲੋਂ ਬਚਣ ਲਈ ।ਪਰ ਜਿਉਂ ਹੀ ਸ਼ਰਾਪ ਮੁੱਕਿਆ ਤਾਂ ਫਿਰ ਸਵਰਗੀ ਪ੍ਰਮੇਸ਼ਵਰ ਦੇ ਨਿਆਂ ਦਾ ਵਿਰੋਧ ਕਰਨ ਲੱਗ ਪਿਆ, ਤੇ ਪ੍ਰਮੇਸ਼ਵਰ ਨੂੰ ਮੰਨਣ ਵਾਲਿਆਂ ਤੇ ਜ਼ੁਲਮ ਕਰਨ ਲੱਗ ਪਿਆ। ਇਹਨਾਂ ਸਾਰਿਆ ਦੇ ਪਾਪ ਦੇ ਨਤੀਜੇ ਤੇ ਸਜ਼ਾ ਤੋ ਡਰ ਕੇ ਪਾਪਾਂ ਦਾ ਅਫਸੋਸ ਕੀਤਾ ਪਰ ਪਾਪ ਦੇ ਵਿਰੁਧ ਇਨ੍ਹਾਂ ਨੂੰ ਕਦੀ ਘ੍ਰਿਣਾ ਨਾ ਆਈ ਨਾ ਹੀ ਅਫਸੋਸ ਹੋਇਆ।SC 24.1

    ਪਰ ਮਨ ਜਦੋ ਪ੍ਰਮੇਸ਼ਵਰ ਦੀ ਆਤਮਿਕ ਸ਼ਕਤੀ ਦੇ ਪ੍ਰਭਾਵ ਨਾਲ ਝੁਕ ਜਾਂਦਾ ਹੈ ਤਾਂ ਅੰਤਰ ਚੇਤਨਾ ਜਾਗ੍ਰਿਤ ਹੋ ਜਾਂਦੀ ਹੈ ,ਅਤੇ ਪਾਪੀ ਪ੍ਰਮੇਸ਼ਵਰ ਦੀ ਪਵਿੱਤ੍ਰਤਾ ਤੇ ਉਸਦੇ ਪਵਿੱਤਰ ਨੇਮ ਦੀ ਡੂੰਘਾਈ ਨੂੰ ਸਮਝਦਾ ਹੈ ਜਿਸ ਤੇ ਸਵਰਗ ਤੇ ਪ੍ਰਿਥਵੀ ਦਾ ਰਾਜ ਸਥਾਪਿਤ ਹੈ ਉਹ ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਉਜਾਲਾ ਕਰਦਾ ਹੈ ਜਗਤ ਵਿੱਚ ਆਉਣ ਵਾਲਾ ਸੀ” (John)ਯੂਹੰਨਾ 1:9 । ਉਹ ਜੋਤ ਆਤਮਾ ਦੇ ਗੁਪਤ ਸਥਾਨਾਂ ਤੇ ਚਾਨਣ ਕਰ ਦਿੰਦੀ ਹੈ ਅਤੇ ਅੰਧਕਾਰ ਵਿੱਚ ਲੁਕੀਆ ਵਸਤੂਆਂ ਨਜ਼ਰ ਦੇ ਸਾਹਮਣੇ ਆ ਜਾਦੀਆਂ ਹਨ। ਦਿਲ ਤੇ ਦਿਮਾਗ ਵਿੱਚ ਵਿਸ਼ਵਾਸ ਦੀ ਇੱਕ ਰੌ ਚਲ ਪੈਂਦੀ ਹੈ। ਪਾਪੀ ਦੇ ਮਨ ਵਿੱਚ ਵਿੱਚ ਯਹੋਮਾਹ(ਪ੍ਰਮੇਸ਼ਵਰ ਦਾ ਨਾਂ)ਦੀ ਪਵਿੱਤ੍ਰਤਾ ਦਾ ਸੰਚਾਰ ਹੋ ਜਾਂਦਾ ਹੈ ਅਤੇ ਉਸਨੂੰ ਆਪਣੀ ਮਲੀਨਤਾ ਤੇ ਅਪਰਾਧਾ ਦਾ ਅਹਿਸਾਸ ਹੋ ਜਾਦਾਂ ਹੈ ਅਤੇ ਉਹ ਦਿਲਾਂ ਦੀ ਜਾਨਣ ਵਾਲੇ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਆਉਣ ਤੋਂ ਕੰਬਦਾ ਹੈ। ਉਹ ਵੇਖਦਾ ਹੈ ਪ੍ਰਮੇਸ਼ਵਰ ਦਾ ਪਿਆਰ ਪਵਿੱਤ੍ਰਤਾ ਦੀ ਖੁਸ਼ੀ ਤੇ ਸੁੰਦਰਤਾ ; ਅਤੇ ਉਸਦੀ ਆਤਮਾ ਪਾਕ ਪਵਿੱਤਰ ਹੋ ਕੇ ਪ੍ਰਭੂ ਪ੍ਰਮੇਸ਼ਵਰ ਨਾਲ ਵਾਰਤਾਲਾਪ ਕਰਨ ਤੇ ਸਵਰਗਾਂ ਦਾ ਅਨੰਦ ਮਾਨਣ ਨੂੰ ਲੋਚ ਉੱਠਦੀ ਹੈ।SC 25.1

    ਪਾਪ ਵਿੱਚ ਡਿੱਗਣ ਤੋ ਬਾਅਦ ਦਾਊਦ ( ਇਸਰਈਲ ਦਾ ਰਾਜਾ ) ਨੇ ਜੋ ਪ੍ਰਾਥਨਾ ਕੀਤੀ ਉਹ ਸੱਚੇ ਪਛਤਾਵੇ ਦਾ ਤੱਤ ਦਰਸਾਉਂਦੀ ਹੈ ਤੇ ਪਾਪ ਲਈ ਡੂੰਘੀ ਘ੍ਰਿਣਾ। ਉਹ ਆਪਣਾ ਪਾਪ ਛੁਪਾਉਂਣਾ ਨਹੀ ਸੀ ਚਾਹੁੰਦਾ ਅਤੇ ਨਾ ਉਸਨੇ ਪਾਪ ਦੇ ਦੰਡ ਤੋ ਘਬਰਾ ਕੇ ਬਚਣ ਲਈ ਪ੍ਰਾਰਥਨਾ ਕੀਤੀ ਸੀ। ਦਾਊਦ ਨੂੰ ਆਪਣੀ ਕੁਟਿਲ ਨੀਤੀ ਦਾ ਪਤਾ ਲੱਗ ਗਿਆ ਸੀ, ਉਸਨੂੰ ਆਪਣੀ ਆਤਮਾ ਦੀ ਭ੍ਰਿਸ਼ਟਤਾ ਨਜ਼ਰ ਆ ਗਈ ਸੀ, ਅਤੇ ਉਸਨੂੰ ਪਾਪ ਨਾਲ ਘ੍ਰਿਣਾ ਹੋ ਗਈ ਸੀ।ਉਸਨੇ ਸਿਰਫ ਮੁਆਫੀ ਵਾਸਤੇ ਹੀ ਪ੍ਰਾਰਥਨਾ ਨਹੀਂ ਸੀ ਕੀਤੀ ਸਗੋਂ ਆਤਮਾ ਦੀ ਪਵਿੱਤ੍ਰਤਾ ਲਈ ਉਸਦੀ ਪ੍ਰਾਰਥਨਾਂ ਇੱਕ ਪੁਕਾਰ ਬਣ ਕੇ ਉਸਦੇ ਦਿਲੋਂ ਨਿਕਲੀ ਸੀ, ਕਿਉਕਿ ਉਹ ਪ੍ਰਮੇਸ਼ਵਰ ਨਾਲੋਂ ਵਿਛੜਨਾ ਨਹੀ ਸੀ ਚਾਹੁੰਦਾ। ਉਹ ਪਵਿੱਤ੍ਰਤਾ ਦੀ ਖੁਸ਼ੀ ਲਈ ਬਿਹਬਲ ਹੋ ਉਠਿਆ- ਤਾਂ ਜੋ ਫਿਰ ਦੁਬਾਰਾ ਪ੍ਰਮੇਸ਼ਵਰ ਨਾਲ ਮਿਲਜੁਲ ਕੇ ਵਾਰਤਾਲਾਪ ਕਰ ਸਕੇ, ਇਹ ਉਸਦੀ ਸਿਕਦੀ ਆਤਮਾਂ ਦੀ ਆਵਾਜ਼ ਸੀ।SC 25.2

    ਧਨ ਜੈ ਉਹ ਜਿਸਦਾ ਅਪਰਾਧ ਖਿਮਾਂ ਹੋ ਗਿਆ,
    ਜਿਸਦਾ ਪਾਪ ਢਕਿਆ ਹੋਇਆ ਹੈ ।,
    ਧੰਨ ਹੈ ਉਹ ਆਦਮੀ ਜਿਸਦੀ ਬਦੀ ਯਹੋਵਾਹ,
    ਉਹਦੇ ਲੇਖੇ ਨਹੀਂ ਲਾਉਂਦਾ।
    ਅਤੇ ਜਿਸਦੀ ਆਤਮਾ ਵਿੱਚ ਕਪਟ ਨਹੀ।
    (Psalms)ਜਬੂਰਾਂ ਦੀ ਪੋਥੀ 32:1,2
    ਹੇ ਪ੍ਰਮੇਸ਼ਵਰ ਆਪਣੀ ਕ੍ਰਿਪਾ ਦੇ ਅਨੁਸਾਰ ਮੇਰੇ ਉੱਤੇ ਦਯਾ ਕਰ।
    ਆਪਣੀਆਂ ਰਹਿਮਤਾਂ ਦੀ ਰੇਲ ਪੇਲ ਅਨੁਸਾਰ ਮੇਰੇ ਅਪਰਾਧ ਮਿਟਾ ਦੇ।
    ਮੇਰੀ ਬਦੀ ਤੋਂ ਮੈਨੂੰ ਚੰਗੀ ਤਰਾਂ ਧੋ,
    ਅਤੇ ਮੇਰੇ ਪਾਪਾਂ ਤੋ ਮੈਨੂੰ ਸ਼ੁੱਧ ਕਰ-----
    ਕਿਉਂ ਜੋ ਮੈਂ ਆਪਣਾ ਅਪਰਾਧ ਜਾਣਦਾ ਹਾਂ,
    ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ-----। (Psalms)
    ਜੂਫੇ ਨਾਲ ਮੈਨੂੰ ਪਾਕ ਕਰ ਤਾਂ ਮੈਂ ਸ਼ੁਧ ਹੋ ਜਾਵਾਂਗਾ,
    ਮੈਨੂੰ ਧੋ, ਤਾਂ ਮੈਂ ਬਰਫ ਨਾਲੋਂ ਵੀ ਚਿੱਟਾ ਹੋ ਜਾਵਾਂਗਾ---
    ਹੇ ਪ੍ਰਮੇਸ਼ਵਰ ਮੇਰੇ ਵਿੱਚ ਇੱਕ ਪਾਕ ਮਨ ਉਤਪੰਨ ਕਰ ਦੇ,
    ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ। ਮੈਨੂੰ ਆਪਣੇ ਹਜ਼ੂਰੋਂ ਨਾ ਧੱਕ,
    ਅਤੇ ਆਪਣੀ ਪਵਿੱਤਰ ਆਤਮਾ ਮੈਥੋ ਨਾ ਲੈ।
    ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇ ,
    ਅਤੇ ਆਪਣੀ ਪਰਮ ਸ਼ਕਤੀ ਨਾਲ ਮੈਨੂੰ ਸੰਭਾਲ....
    ਹੇ ਪ੍ਰਮੇਸ਼ਵਰ ਹੇ ਮੇਰੇ ਮੁਕਤੀ ਦਾਤੇ ਪ੍ਰਮੇਸ਼ਵਰ.
    ਮੈਨੂੰ ਖੂਨ ਦੇ ਦੋਸ਼ ਤੋ ਛੁਡਾ।
    ਤਾਂ ਮੇਰੀ ਰਸਨਾਂ ਤੇਰੇ ਧਰਮ ਦੀ ਜੈ ਜੈ ਕਾਰ ਕਰੇਗੀ। (Psalms)ਜ਼ਬੂਰਾਂ ਦੀ ਪੋਥੀ 51:1:14
    SC 26.1

    ਇਸ ਪ੍ਰਕਾਰ ਦਾ ਪਛਤਾਵਾ ਸਾਡੀ ਆਪਣੀ ਸ਼ਕਤੀ ਨਾਲ ਪ੍ਰਾਪਤ ਕਰਨਾ ਅਸੰਭਵ ਹੈ। ਇਹ ਸ਼ਕਤੀ ਯਿਸੂ ਮਸੀਹ ਵਲੋਂ ਹੀ ਸਾਡੇ ਅੰਦਰ ਆ ਸਕਦੀ ਹੈ ,ਉਹ ਮਸੀਹ ਜੋ ਸਵਰਗਾਂ ਵਿੱਚ ਚਲੇ ਗਏ ਹਨ ,ਅਤੇ ਜਿੰਨ੍ਹਾਂ ਨੇ ਮਨੁੱਖ ਨੂੰ ਵਰਦਾਨ ਦਿੱਤੇ ਹਨ।SC 27.1

    ਇੱਥੇ ਪਹੁੰਚ ਕੇ ਕਈ ਮਨੁੱਖ ਇੱਕ ਵੱਡੀ ਭੁੱਲ ਕਰ ਜਾਂਦੇ ਹਨ ਅਤੇ ਉਹ ਸਹਾਇਤਾ ਜੋ ਯਿਸੂ ਮਸੀਹ ਉਨ੍ਹਾਂ ਨੂੰ ਦੇਣਾ ਚਾਹੁੰਦੇ ਹਨ ਲੈਣ ਵਿੱਚ ਚੁੱਕ ਕਰ ਜਾਂਦੇ ਹਨ।ਉਹ ਸਮਝਦੇ ਹਨ ਜਦ ਤੱਕ ਉਹ ਆਪਣੇ ਪਾਪਾਂ ਦਾ ਪਰਾਸ਼ਚਿਤ ਨਾ ਕਰ ਲੈਣ ਅਤੇ ਉਹ ਪਰਾਸ਼ਚਿਤ ਉਨ੍ਹਾਂ ਨੂੰ ਮੁਆਫੀ ਲੈਣ ਦੀ ਪੂਰੀ ਤਿਆਰੀ ਨਾ ਕਰਾ ਦੇਵੇ ਉਹ ਯਿਸੂ ਮਸੀਹ ਕੋਲ ਨਹੀ ਆ ਸਕਦੇ। ਇਹ ਠੀਕ ਹੈ ਪਰਾਸ਼ਚਿਤ ਪਾਪ ਮੋਚਨ ਦਾ ਪਹਿਲਾ ਕਦਮ ਹੈ ਕਿਉਂਕੇ ਕੇਵਲ ਟੁੱਟਾ ਹੋਇਆ ਸੋਗੀ ਹਿਰਦਾ ਹੀ ਮੁਕਤੀਦਾਤੇ ਦੀ ਲੋੜ ਮਹਿਸੂਸ ਕਰ ਸਕਦਾ ਹੈ। ਪਰ ਕੀ ਪਾਪੀ ਮਨੁੱਖ ਨੂੰ ਯਿਸੂ ਮਸੀਹ ਤੱਕ ਆਉਣ ਲਈ ਉਦੋਂ ਤੱਕ ਉਡੀਕ ਕਰਨੀ ਚਾਹੀਦੀ ਹੈ ਜਦ ਤੱਕ ਕਿ ਉਹ ਪੂਰਾ ਪਰਾਸ਼ਚਿਤ ਨਾ ਕਰ ਲਏ? ਕੀ ਪਰਾਸ਼ਚਿਤ ਪਾਪੀ ਤੇ ਮੁਕਤੀਦਾਤੇ ਵਿਚਕਾਰ ਇੱਕ ਰੁਕਾਵਟ ਹੈ? SC 27.2

    ਬਾਈਬਲ ( ਅੰਜੀਲ ) ਇਹ ਨਹੀ ਸਿਖਾਉਂਦੀ ਹੈ ਕਿ ਯਿਸੂ ਮਸੀਹ ਦਾ ਸੱਦਾ ਪਰਵਾਨ ਕਰਨ ਲਈ ਪਾਪੀ ਨੂੰ ਜ਼ਰੂਰ ਪਹਿਲੋਂ ਪਰਾਸ਼ਚਿਤ ਕਰਨਾ ਚਾਹੀਦਾ ਹੈ, “ਹੇ ਸਾਰੇ ਥੱਕੇ ਹੋਇਓ ਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਉ ਤਾਂ ਮੈਂ ਤੁਹਾਨੂੰ ਆਰਾਮ ਦੇਵਾਂਗਾ ।” (Mathew)ਮਤੀ 11:28 ਅਸਲੀਅਤ ਤਾਂ ਇਹ ਹੈ ਕਿ ਯਿਸੂ ਮਸੀਹ ਦੀ ਸ਼ਕਤੀ ਹੀ ਮਨੁੱਖ ਨੂੰ ਸੱਚਾ ਪਛਤਾਵਾ ਕਰਨ ਲਈ ਪ੍ਰੇਰ ਸਕਦੀ ਹੈ। ਪਤਰਸ ( ਯਿਸੂ ਮਸੀਹ ਦਾ ਚੇਲਾ ) ਨੇ ਇਸਰਾਇਲ ਦੇ ਲੋਕਾਂ ਨੂੰ ਉਪਦੇਸ਼ ਦੇਂਦਿਆ ਸਾਰੀ ਗੱਲ ਖ੍ਹੋਲ ਕੇ ਸਮਝਾ ਦਿੱਤੀ ਸੀ, “ਉਸਨੂੰ ਪ੍ਰਮੇਸ਼ਵਰ ਨੇ ਆਪਣੇ ਸੱਜੇ ਹੱਥ ਨਾਲ ਅਤੇ ਉੱਚਾ ਕਰਕੇ ਹਾਕਮ ਅਤੇ ਮੁਕਤੀਦਾਤਾ ਠਹਿਰਾਇਆ ਤਾਂ ਜੋ ਉਹ ਇਸਰਾਇਲ ਨੂੰ ਤੋਬਾ ਅਤੇ ਪਾਪਾਂ ਦੀ ਮੁਆਫੀ ਬਖਸ਼ੇ (Acts) ਰਸੂਲਾਂ ਦੇ ਕਰਤਬ 5:31 । ਯਿਸੂ ਮਸੀਹ ਦੀ ਆਤਮਿਕ ਸ਼ਕਤੀ ਤੋ ਬਿਨਾਂ ਸਾਡੀ ਅੰਤ੍ਰੀਵ ਚੇਤਨਾ ਜਾਗ੍ਰਿਤ ਹੋ ਕੇ ਆਪਣੇ ਪਾਪਾਂ ਦਾ ਪਛਤਾਵਾ ਕਰ ਹੀ ਨਹੀ ਸਕਦੀ ਅਤੇ ਨਾ ਹੀ ਸਾਨੂੰ ਖਿਮਾਂ ਦੀ ਬਖਸ਼ਿਸ਼ ਹੋ ਸਕਦੀ ਹੈ।SC 28.1

    ਯਿਸੂ ਮਸੀਹ ਹਰ ਚੰਗੀ ਸ਼ਕਤੀ ਦਾ ਵਸੀਲਾ ਹੈ। ਯਿਸੂ ਮਸੀਹ ਹੀ ਸਾਡੇ ਅੰਦਰ ਪਾਪ ਪ੍ਰਤੀ ਘ੍ਰਿਣਾ ਪੈਦਾ ਕਰ ਸਕਦਾ ਹੈ। ਸਚਾਈ ਤੇ ਪਵਿੱਤ੍ਰਤਾ ਦੀ ਹਰ ਕਾਮਨਾਂ ਅਤੇ ਹਰ ਪਾਪ ਦਾ ਅਹਿਸਾਸ ਹੀ ਇਸ ਗੱਲ ਦਾ ਸਬੂਤ ਹੈ ਕਿ ਯਿਸੂ ਮਸੀਹ ਦੀ ਸ਼ਕਤੀ ਸਾਡੇ ਅੰਦਰ ਕੰਮ ਕਰ ਰਹੀ ਹੈ।SC 28.2

    ਯਿਸੂ ਮਸੀਹ ਨੇ ਕਿਹਾ, “ਜੇ ਮੈਂ ਧਰਤੀ ਤੋ ਉੱਚਾ ਕੀਤਾ ਜਾਵਾਂ ਤਾਂ ਸਾਰਿਆ ਨੂੰ ਆਪਣੇ ਵੱਲ ਖਿਚਾਂਗਾ। ” (John)ਯੂਹੰਨਾ 12:32 । ਪਾਪੀਆ ਦੇ ਸਾਹਮਣੇ ਯਿਸੂ ਮਸੀਹ ਨੂੰ ਜਗਤ ਦੇ ਪਾਪਾਂ ਲਈ ਕੁਰਬਾਨ ਹੋਣ ਵਾਲੇ ਮੁਕਤੀ ਦਾਤੇ ਦੇ ਰੂਪ ਵਿੱਚ ਪ੍ਰਗਟ ਕਰਨਾ ਜ਼ਰੂਰੀ ਹੈ। ਅਤੇ ਜਦੋਂ ਸਾਡਾ ਅੰਤਰ ਧਿਆਨ ਸਲੀਬ ( ਕਰਾਸ ) ਤੇ ਟੰਗੇ ਪ੍ਰਮੇਸ਼ਵਰ ਦੇ ਲੇਲੇ ਵੱਲ ਜਾਂਦਾ ਹੈ ਜੋ ਕਿ ਸਾਡੇ ਪਾਪਾਂ ਲਈ ਕੋਹਿਆ ਗਿਆ, ਤਾਂ ਜੀਵਨ ਮੁਕਤੀ ਦੇ ਭੇਤ ਦੀਆਂ ਗੁੱਝੀਆਂ ਰਮਜਾਂ ਨੂੰ ਸਾਡਾ ਦਿਮਾਗ ਸੱਮਝਣ ਲਗਦਾ ਹੈ ।ਅਤੇ ਪ੍ਰਮੇਸ਼ਵਰ ਦੀ ਕਰੁਣਾ- ਨਿਧਾਨ ਸ਼ਕਤੀ ਸਾਨੂੰ ਪਛਤਾਵੇ ਵੱਲ ਖਿੱਚ ਕੇ ਲੈ ਜਾਂਦੀ ਹੈ। ਪਾਪੀਆਂ ਵਾਸਤੇ ਜਾਨ ਦੇ ਕੇ ਯਿਸੂ ਮਸੀਹ ਨੇ ਐਸੇ ਪਿਆਰ ਦਾ ਪ੍ਰਦਰਸ਼ਨ ਕੀਤਾ ਜੋ ਸਾਡੀ ਨਿਮਾਣੀ ਸਮਝ ਤੋ ਪਰੇ ਹੈ । ਜਦੋਂ ਪਾਪੀ ਮਨੁੱਖ ਇਸ ਅਨੋਖੇ ਪਿਆਰ ਨੂੰ ਦੇਖਦਾ ਹੈ ਤਾਂ ਉਸਦਾ ਹਿਰਦਾ ਦ੍ਰਵ ਜਾਂਦਾ ਹੈ ,ਕੋਮਲ ਹੋ ਜਾਂਦਾ ਹੈ ਅਤੇ ਦਿਮਾਗ ਤੇ ਗੈ਼ਬੀ ਸ਼ਕਤੀ ਪ੍ਰਭਾਵ ਪਾਉਂਦੀ ਹੈ ਅਤੇ ਆਤਮਾ ਤੇ ਪਛਤਾਵੇ ਦਾ ਡੂੰਘਾ ਸੋਗ ਛਾ ਜਾਂਦਾ ਹੈ।SC 28.3

    ਇਹ ਸੱਚ ਹੈ ਕਿ ਕਈ ਮਨੁੱਖ ਆਪਣੇ ਪਾਪ ਦੇ ਵਿਹਾਰਾਂ ਤੋਂ ਸ਼ਰਮਿੰਦਾ ਹੋ ਕੇ ਕੁਝ ਬੁਰੀਆ ਆਦਤਾਂ ਛੱਡ ਦਿੰਦੇ ਹਨ ,ਬਿਨਾਂ ਇਹ ਜਾਣਿਆਂ ਕਿ ਉਹ ਯਿਸੂ ਮਸੀਹ ਦੀ ਅੰਤਰ ਸ਼ਕਤੀ ਵੱਲ ਖਿੱਚੇ ਜਾ ਰਹੇ ਹਨ। ਪਰ ਜਦੋਂ ਵੀ ਮਨੁੱਖ ਸੱਚੀ ਲਗਨ ਨਾਲ ਕੋਸ਼ਿਸ਼ ਕਰਕੇ ਸੁਧਾਰ ਕਰਨਾ ਚਾਹੁੰਦੇ ਹਨ, ਇਹ ਯਿਸੂ ਮਸੀਹ ਦੀ ਹੀ ਸ਼ਕਤੀ ਹੁੰਦੀ ਹੈ ਜੋ ਉਨ੍ਹਾਂ ਨੂੰ ਸੱਚਾਈ ਤੋਂ ਚੰਗਿਆਈ ਵੱਲ ਅਣਜਾਣੇ ਹੀ ਖਿੱਚਦੀ ਹੈ ।ਇਹ ਸ਼ਕਤੀ ਜਿਸਦਾ ਕਿ ਉਨ੍ਹਾਂ ਨੂੰ ਆਪ ਕੁਝ ਪਤਾ ਨਹੀ ਹੁੰਦਾ, ਉਨ੍ਹਾਂ ਦੀ ਆਤਮਾਂ ਦੀ ਮੈਲ ਧੋਂਦੀ ਹੈ, ਹਿਰਦਾ ਕੋਮਲ ਹੋ ਜਾਂਦਾ ਹੈ ,ਅਤੇ ਬਾਹਰੀ ਜ਼ਿੰਦਗੀ ਵਿੱਚ ਇਸਦਾ ਅਸਰ ਦਿਖਾਈ ਦੇਣ ਲੱਗ ਪੈਂਦਾ ਹੈ ।ਅਤੇ ਜਦੋਂ ਯਿਸੂ ਮਸੀਹ ਦੀ ਸ਼ਕਤੀ ਉਨ੍ਹਾਂ ਨੂੰ ਸਲੀਬ ( ਕਰਾਸ ) ਵੱਲ ਧਿਆਨ ਦੇਣ ਲਈ ਮੋਹਿਤ ਕਰਦੀ ਹੈ ਅਤੇ ਦਿਖਾਉਂਦੀ ਹੈ ਉਨ੍ਹਾਂ ਦੇ ਪਾਪਾ ਲਈ ਉਹ ਕਿਵੇ ਘਾਇਲ ਹੋਇਆ ਸੀ, ਤਾਂ ਰੱਬੀ ਹੁਕਮ ਉਨ੍ਹਾਂ ਦੇ ਹਿਰਦੇ ਵਿੱਚ ਰੌਸ਼ਨੀ ਕਰ ਦਿੰਦਾ ਹੈ ।ਅਤੇ ਇਸ ਰੌਸ਼ਨੀ ਵਿੱਚ ਉਨ੍ਹਾਂ ਨੂੰ ਆਪਣੇ ਜੀਵਣ ਦੀ ਸਾਰੀ ਦੁਸ਼ਟਤਾ ਅਤੇ ਆਤਮਾ ਤੇ ਪਏ ਡੂੰਘੇ ਪਾਪ ਦੇ ਭਾਰ ਦਾ ਗਿਆਨ ਹੋ ਜਾਂਦਾ ਹੈ। ਉਹ ਯਿਸੂ ਮਸੀਹ ਦੀ ਧਾਰਮਿਕਤਾ ਦਾ ਕੁਝ ਅੰਸ਼ ਸੱਮਝਣ ਲੱਗ ਪੈਂਦੇ ਹਨ ਤੇ ਪੁਕਾਰ ਉੱਠਦੇ ਹਨ, ਉਫ! ਇਹ ਪਾਪ ਕੀ ਚੀਜ਼ ਹੈ ਕਿ ਇਸਦੇ ਭਾਗੀ ਨੂੰ ਬਚਾਉਣ ਲਈ ਐਨੀ ਮਹਾਨ ਕੁਰਬਾਨੀ ਦੀ ਲੋੜ ਹੈ ਕਿ ਇਹ ਪ੍ਰੇਮ ਸਾਰੀਆਂ ਤਕਲੀਫਾਂ ਤੇ ਦੁੱਖ ਤੇ ਐਨੀ ਦੀਨਤਾ ਸਿਰਫ ਏਸੇ ਲਈ ਸੀ ਕਿ ਅਸੀਂ ਪਾਪੀ ਤਬਾਹੀ ਤੋਂ ਬਚ ਕੇ ਅਨੰਤ ਜੀਵਨ ਦਾ ਸੁੱਖ ਮਾਣ ਸਕੀਏ?SC 29.1

    ਹੋ ਸਕਦਾ ਹੈ ਕਠੋਰ ਪਾਪੀ ਮਨ ਇਸ ਪਿਆਰ ਨੂੰ ਠੁਕਰਾ ਕੇ ਯਿਸੂ ਮਸੀਹ ਦੀ ਸ਼ਰਨ ਆਉਂਣ ਤੋਂ ਇਨਕਾਰ ਕਰ ਦੇਵੇ। ਪ੍ਰੰਤੂ ਜੇ ਉਹ ਨਾ ਠੁਕਰਾਏ ਤਾਂ ਜ਼ਰੂਰ ਯਿਸੂ ਮਸੀਹ ਵੱਲ ਖਿੱਚਿਆ ਜਾਏਗਾ। ਮੁਕਤੀ ਦੀ ਯੋਜਨਾ ਦਾ ਗਿਆਨ ਉਸਨੂੰ ਪਾਪਾਂ ਦਾ ਪ੍ਰਾਸ਼ਚਿਤ ਕਰਾ ਕੇ ਸਲੀਬ ( ਕਰਾਸ )ਦੇ ਕਦਮਾਂ ਵਿੱਚ ਲੈ ਆਏਗਾ ਜਿਸ ਦੇ ਕਾਰਣ ਪ੍ਰਮੇਸ਼ਵਰ ਦੇ ਪਿਆਰੇ ਪੁੱਤਰ ਨੂੰ ਅਸਿਹ ਤੇ ਅਕਹਿ ਦੁੱਖ ਸਹਿਣੇ ਪਏ ।SC 30.1

    ਉਹ ਦੈਵੀ ਹਿਰਦਾ ਜੋ ਕੇ ਕੁਦਰਤ ਦੀ ਹਰ ਚੀਜ਼ ਵਿੱਚ ਕੰਮ ਕੇ ਰਿਹਾ ਹੈ ਮਨੁੱਖੀ ਮਨਾਂ ਨੂੰ ਪੁਕਾਰ ਕੇ ਉਨ੍ਹਾਂ ਵਿੱਚ ਇੱਕ ਐਸੀ ਦਾਤ ਲਈ ਕਾਮਨਾ ਉਤਪੰਨ ਕਰ ਰਿਹਾ ਹੈ ਜੋ ਉਨ੍ਹਾਂ ਦੇ ਕੋਲ ਨਹੀ ਹੈ। ਦੁਨਿਆਂਵੀ ਚੀਜ਼ਾਂ ਇਹ ਕਾਮਨਾ ਪੂਰੀ ਨਹੀ ਕਰ ਸਕਦੀਆਂ ਪ੍ਰਮੇਸ਼ਵਰ ਦੀ ਸਸਕਤੀ ਉਨ੍ਹਾਂ ਨੂੰ ਪੁਕਾਰ ਕੇ ਕਹਿੰਦੀ ਹੈ ਉਨ੍ਹਾਂ ਚੀਜ਼ਾਂ ਦੀ ਜਾਚਨਾਂ ਕਰੋ ਜੋ ਸ਼ਾਂਤੀ ਤੇ ਆਰਾਮ ਦੇ ਸਕਦੀਆਂ ਹਨ- ਯਿਸੂ ਮਸੀਹ ਦੀ ਮਿਹਰ ਤੇ ਪਵਿੱਤ੍ਰਤਾ ਦੀ ਖੁਸ਼ੀ। ਦੇਖੀ ਅਣਦੇਖੀ ਸ਼ਕਤੀ ਦੁਆਰਾ ਸਾਡੇ ਮੁਕਤੀ ਦਾਤਾ ਨਿਰੰਤਰ ਇਸ ਧੁਨ ਵਿੱਚ ਲੱਗੇ ਹਨ ਕਿ ਸਾਡਾ ਮਨ ਨਾ ਤ੍ਰਿਪਤ ਹੋਣ ਵਾਲੇ ਪਾਪਾਂ ਦੀ ਤ੍ਰਿਸ਼ਨਾਂ ਤੋਂ ਹਟ ਕੇ ਉਸ ਅਪਾਰ ਮਿਹਰ ਤੇ ਵਰਦਾਨ ਨੂੰ ਦੇਖੇ ਜੋ ਯਿਸੂ ਮਸੀਹ ਰਾਹੀ ਸਾਡਾ ਹੈ। ਉਨ੍ਹਾਂ ਸਾਰੀਆਂ ਆਤਮਾਵਾਂ ਨੂੰ ਜੋ ਇਸ ਜਗਤ ਦੇ ਟੁੱਟੇ ਤਲਾਵਾਂ ਵਿੱਚੋਂ ਜਲ ਪੀਣ ਲਈ ਵਿਅਰਥ ਯਤਨ ਕਰ ਰਹੀਆ ਹਨ, ਇਹ ਰੱਬੀ ਸੁਨੇਹਾ ਹੈ ਜਿਹੜਾ ਤਿਆਗਿਆ ਹੈ ਉਹ ਆਵੇ ਜਿਹੜਾ ਚਾਹੇ ਅੰਮ੍ਰਿਤ ਜਲ ਮੁਫ਼ਤ ਲਵੇ ।” (Revelation)ਪ੍ਰਕਾਸ਼ ਦੀ ਪੋਥੀ 22:17 ।SC 30.2

    ਜੇ ਤੁਸੀਂ ਸੱਚੇ ਦਿਲ ਨਾਲ ਉਸ ਉੱਤਮ ਵਸਤੂ ਦੀ ਭਾਲ ਵਿੱਚ ਹੋਂ ਜਿਹੜੀ ਇਹ ਜਗਤ ਨਹੀਂ ਦੇ ਸਕਦਾ ਤਾਂ ਵਿਸ਼ਵਾਸ ਕਰੋ ਕਿ ਇਹ ਇੱਛਾ ਤੁਹਾਡੇ ਮਨ ਵਿੱਚ ਪ੍ਰਮੇਸ਼ਵੇਰ ਵੱਲੋਂ ਪੈਦਾ ਹੋਈ ਹੈ।ਤੁਸੀਂ ਪ੍ਰਮਾਤਮਾ ਕੋਲੋਂ ਮੰਗੋਂ ਕਿ ਤੁਹਾਨੂੰ ਸੱਚਾ ਪਛਤਾਵਾ ਦੇਵੇ ਅਤੇ ਯਿਸੂ ਮਸੀਹ ਨੂੰ ਉਸਦੇ ਅਪਾਰ ਪ੍ਰੇਮ ਤੇ ਪਵਿੱਤ੍ਰਤਾ ਵਿੱਚ ਤੁਹਾਡੇ ਤੇ ਪ੍ਰਗਟ ਕਰੋ ।ਉਸ ਮੁਕਤੀ ਦਾਤੇ ਦੇ ਜੀਵਨ ਵਿੱਚ ਪ੍ਮੇਸ਼ਵਰ ਦੇ ਕਾਨੂੰਨ ਦੇ ਸਿਧਾਂਤ- ਪ੍ਰਮੇਸ਼ਵਰ ਤੇ ਮਨੁੱਖ ਲਈ ਪਿਆਰ- ਪੂਰਨ ਰੂਪ ਵਿੱਚ ਪ੍ਰਗਟ ਸਨ। ਉਪਕਾਰ, ਭਲਾਈ ਅਤੇ ਨਿਰਸਵਾਰਥ ਪ੍ਰੇਮ ਉਸਦੀ ਆਤਮਾਂ ਦੀ ਜਾਨ ਸਨ। ਅੱਜ ਜਦੋਂ ਅਸੀ ਆਪਣੇ ਆਪ ਨੂੰ ਉਸ ਮੁਕਤੀ ਦਾਤੇ ਦੀ ਜਗਦੀ ਜੀਵਨ ਜੋਤ ਦੀ ਰੌਸ਼ਨੀ ਵਿੱਚ ਦੇਖਦੇ ਹਾਂ ਸਾਨੂੰ ਆਪਣੇ ਹਿਰਦੇ ਦੀ ਪਾਪਮਈ ਕਾਲਖ ਨਜ਼ਰ ਆਉਂਦੀ ਹੈ।SC 30.3

    ਅਸੀ ਭਾਵੇਂ ਨਿਕੁਦਮੱਸ ਵਾਂਗੂੰ ਸਮਝੀਏ ਕਿ ਸਾਡਾ ਜੀਵਨ ਉੱਚਾ ਤੇ ਸੁੱਚਾ ਹੈ ਅਤੇ ਚਰਿਤ੍ਰ ਠੀਕ ਹੈ ਅਤੇ ਅਤੇ ਸਾਨੂੰ ਪ੍ਰਮੇਸ਼ਵਰ ਦੇ ਸਾਹਮਣੇ ਦਿਲ ਨਿਰਮਾਣ ਕਰਨ ਦੀ ਲੋੜ ਨਹੀ, ਜਿਵੇਂ ਕਿ ਹਰ ਪਾਪੀ ਮਨੁੱਖ ਸਮਝਦਾ ਹੈ। ਪਰ ਜਦੋਂ ਯਿਸੂ ਮਸੀਹ ਦੇ ਚਰਿੱਤ੍ਰ ਦੀ ਰੌਸ਼ਨੀ ਸਾਡੀ ਆਤਮਾ ਤੇ ਪੈਂਦੀ ਹੈ, ਅਤੇ ਅਸੀ ਦੇਖਦੇਂ ਹਾਂ ਕਿ ਅਸੀ ਕਿੰਨੇ ਅਪਵਿੱਤ੍ਰ ਹਾਂ ਫਿਰ ਨਿਰਨਾਂ ਹੋ ਜਾਂਦਾ ਹੈ ਕਿ ਸਾਡੇ ਅਸੂਲਾਂ ਵਿੱਚ ਕਿੰਨਾਂ ਸਵਾਰਥ ਹੈ ਅਤੇ ਪ੍ਰਮੇਸ਼ਵਰ ਨਾਲ ਵੈਰ ਹੈ ਜਿਸ ਕਾਰਨ ਸਾਡੇ ਜੀਵਨ ਦਾ ਹਰ ਕਾਰਜ ਭ੍ਰਿਸ਼ਟ ਹੋਇਆ ਪਿਆ ਹੈ। ਫਿਰ ਸਾਨੂੰ ਗਿਆਨ ਹੋ ਜਾਂਦਾ ਹੈ ਕਿ ਸਾਡੀ ਆਪਣੀ ਧਾਰਮਿਕਤਾ ਇੱਕ ਮੈਲੇ ਚੀਥੜੇ ਦੀ ਨਿਆਈਂ ਹੈ, ਅਤੇ ਸਿਰਫ ਯਿਸੂ ਮਸੀਹ ਦਾ ਪਵਿੱਤ੍ਰ ਲਹੂ ਹੀ ਸਾਨੂੰ ਪਾਪ ਦੀ ਗੰਦਗੀ ਵਿੱਚੋ ਧੋ ਕੇ ਸਾਫ ਕਰ ਸਕਦਾ ਹੈ। ਅਤੇ ਸਾਡੇ ਹਿਰਦੇ ਨੂੰ ਨਵੀਨਤਾ ਬਖਸ਼ ਕੇ ਉਸਦੇ ਹਿਰਦੇ ਦਾ ਰੂਪ ਦੇ ਸਕਦਾ ਹੈ।SC 31.1

    ਪ੍ਰਮੇਸ਼ਵਰ ਦੇ ਪ੍ਰਤਾਪ ਦੀ ਇੱਕ ਕਿਰਣ, ਯਿਸੂ ਮਸੀਹ ਦੀ ਪਵਿੱਤ੍ਰਤਾ ਦੀ ਇੱਕ ਝਲਕ ਵੀ ਜੇ ਆਤਮਾ ਵਿੱਚ ਪ੍ਰਵੇਸ਼ ਕਰ ਜਾਏ ਤਾਂ ਪਾਪ ਦੇ ਸਭ ਧੱਬੇ ਸਾਫ਼ ਸਾਫ਼ ਨਜ਼ਰ ਆ ਜਾਂਦੇ ਹਨ ,ਅਤੇ ਮਨੁੱਖ ਦੇ ਚਰਿਤ੍ਰ ਦੀਆਂ ਤਰੁਟੀਆਂ ਤੇ ਦੋਸ਼ਾਂ ਦਾ ਸਾਰਾ ਪੋਲ ਖੁਲ੍ਹ ਜਾਂਦਾ ਹੈ। ਅਪਵਿੱਤ੍ਰ , ਅਭਿਲਾਸ਼ਾ,ਹਿਰਦੇ ਦੀ ਬਦਦਿਆਨਤਦਾਰੀ ਅਤੇ ਬੁੱਲ੍ਹਾਂ ਦੀ ਅਪਵਿੱਤ੍ਰਤਾ ਸੱਪਸ਼ਟ ਹੋ ਜਾਂਦੀ ਹੈ। ਦਿਲਾਂ ਦੇ ਜਾਨਣ ਵਾਲੇ ਪ੍ਰਮੇਸ਼ਵਰ ਦੀ ਸ਼ਕਤੀ ਦੇ ਪ੍ਰਭਾਵ ਨਾਲ ਉਸਦੀ ਆਤਮਾਂ ਨੂੰ ਸਖਤ ਚੋਟ ਲੱਗਦੀ ਹੈ ਅਤੇ ਦੁੱਖ ਪਹੁੰਚਦਾ ਹੈ ।ਜਿਉਂ ਹੀ ਉਸਦਾ ਧਿਆਨ ਯਿਸੂ ਮਸੀਹ ਦੀ ਪਵਿੱਤ੍ਰਤਾ ਤੇ ਬੇਦਾਗ ਜੀਵਨ ਵੱਲ ਜਾਂਦਾ ਹੈ ਤਾਂ ਉਸਨੂੰ ਆਪਣੇ ਆਪ ਨਾਲ ਘ੍ਰਿਣਾ ਹੋ ਜਾਂਦੀ ਹੈ।SC 31.2

    ਜਦੋਂ ਪੈਗੰਬਰ ਦਾਨੀਏਲ ਨੇ ਉਸ ਸਵਰਗੀ ਦੂਤ ਦੇ ਪ੍ਰਕਾਸ਼ ਨੂੰ ਦੇਖਿਆ ਜੋ ਕਿ ਉਸ ਕੋਲ ਭੇਜਿਆ ਸੀ ਤਾਂ ਉਸ ਪ੍ਰਕਾਸ਼ ਦੀ ਚਮਕ ਵਿੱਚ ਉਸਨੂੰ ਆਪਣੀਆ ਕਮੀਆਂ ਤੇ ਤਰੁੱਟੀਆ ਨਜ਼ਰ ਆਈਆਂ ਅਤੇ ਉਹ ਕੰਬ ਉਠਿਆ। ਉਸਨੇ ਇਸ ਸ਼ਾਨਦਾਰ ਦ੍ਰਿਸ਼ ਦਾ ਵਰਨਣ ਕਰਦਿਆਂ ਹੋਇਆਂ ਕਿਹਾ, ” ਮੇਰੇ ਵਿੱਚ ਸਾਹ ਸਤ ਨਾ ਰਿਹਾ, ਕਿਉ ਜੋ ਮੇਰਾ ਰੂਪ ਰੰਗ ਮੇਰੇ ਮੂੰਹ ਦੀ ਪਿੱਲਤਣ ਨਾਲ ਵੱਟਿਆ ਗਿਆ। (Daniel)ਦਾਨੀਏਲ 10:8 । ਸੋ ਜਿਸ ਆਤਮਾਂ ਨੂੰ ਇਹ ਸਪਰਸ਼ ਪ੍ਰਾਪਤ ਹੋ ਜਾਵੇਗਾ ਉਹ ਸਵਾਰਥ ਤੋਂ ਘ੍ਰਿਣਾ ਕਰੇਗੀ, ਸਵੈਪ੍ਰੇਮ ਤੋਂ ਨਫਰਤ ਕਰੇਗੀ ਅਤੇ ਯਿਸੂ ਮਸੀਹ ਦੀ ਧਾਰਮਿਕਤਾ ਦੇ ਵਸੀਲੇ ਹਿਰਦੇ ਦੀ ਪਵਿੱਤ੍ਰਤਾ ਲਈ ਤਾਂਘੇਗੀ ਜੋ ਕਿ ਪ੍ਰਮੇਸ਼ਵਰ ਦੇ ਨੇਮ ਅਤੇ ਯਿਸੂ ਮਸੀਹ ਦੇ ਚਰਿਤ੍ਰ ਦੇ ਅਨੁਕੂਲ ਹੈ।SC 32.1

    ਪੋਲੁਸ ਕਹਿੰਦਾ ਹੈ, “ਜਿੱਥੋਂ ਤੀਕ ਬਾਹਰੀ ਚਰਿੱਤ੍ਰ ਦਾ ਸਬੰਧ ਹੈ ਮੈਂ ‘ਨਿਰਦੋਸ਼ ’ ਸਾਂ।” (Philippians)ਫਿਲਿੱਪੀਆ ਨੂੰ 3:6 । ਪਰ ਜਦੋਂ ਆਤਮਕ ਨਾਮ ਨਾਲ ਵਿਚਾਰਿਆ ਤਾਂ ਉਸਨੂੰ ਆਪਣਾ ਪਾਪ ਨਜ਼ਰ ਆ ਗਿਆ ।ਜੇਕਰ ਪ੍ਰਮੇਸ਼ਵਰ ਦੇ ਨੇਮ ਦੇ ਸ਼ਬਦੀ ਅਰਥ ਲਏ ਜਾਣ ਜਿਵੇਂ ਕਿ ਹਰ ਸਾਧਾਰਣ ਮਨੁੱਖ ਉਪਰੀ ਜੀਵਨ ਦੇਖ ਕੇ ਨਿਰਣਾ ਕਰਦਾ ਹੈ ਤਾਂ ਪੋਲੂਸ ਨੇ ਆਪਣੇ ਆਪ ਨੂੰ ਨਿਰਦੋਸ਼ ਸਮਝਿਆ, ਪਰ ਜਦੋਂ ਉਸਨੇ ਨੇਮ ਦੇ ਪਵਿੱਤ੍ਰ ਅਸੂਲਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਅਤੇ ਆਪਣੇ ਆਪ ਨੂੰ ਪ੍ਰਮੇਸ਼ਵਰ ਦੀ ਐਨਕ ਨਾਲ ਦੇਖਿਆ ਤਾਂ ਸ਼ਰਮ ਨਾਲ ਉਸਦਾ ਸਿਰ ਝੁੱਕ ਗਿਆ ਅਤੇ ਉਸਨੇ ਆਪਣਾ ਅਧਰਮ ਸਵਿਕਾਰ ਕਰ ਲਿਆ, *ਇਹ ਸਾਖੀ ਬਾਈਬਲ ਵਿੱਚ ਪੜ੍ਹੋ ।ਅਤੇ ਉਸਨੇ ਕਿਹਾ, “ਅੱਗੇ ਮੈਂ ਨੇਮ ਬਾਝੋਂ ਜਿਉਂਦਾ ਸਾਂ ਪਰ ਜਦੋਂ ਹੁਕਮਨਾਮਾ ਆਇਆ ਤਦ ਪਾਪ ਜੀ ਪਿਆ ਅਤੇ ਮੈਂ ਮਰ ਗਿਆ।” (Romans)ਰੋਮੀਆਂ ਨੂੰ 7:9। ਜਦੋਂ ਉਸਨੇ ਰੱਬੀ ਨੇਮ ਦੀ ਆਤਮਿਕ ਪ੍ਰਕਿਤੀ ਨੂੰ ਦੇਖਿਆ ਤਾਂ ਪਾਪ ਉਸਨੂੰ ਵਿਕਰਾਲ ਰੂਪ ਵਿੱਚ ਦਿਖਾਈ ਦਿੱਤਾ ਅਤੇ ਉਸਦਾ ਸਵੈ ਅਭਿਮਾਨ ਟੁੱਟ ਗਿਆ ।SC 32.2

    ਪ੍ਰਮੇਸ਼ਵਰ ਸਾਰੇ ਪਾਪ ਇੱਕੋ ਨਜ਼ਰ ਨਾਲ ਨਹੀ ਦੇਖਦਾ। ਉਸਦੀ ਨਜ਼ਰ ਵਿੱਚ ਪਾਪ ਕਈ ਪ੍ਰਕਾਰ ਦੇ ਹਨ।ਭਾਵੇਂ ਮਨੁੱਖ ਦੀ ਨਜ਼ਰ ਵਿੱਚ ਕੋਈ ਪਾਪ ਕਿੰਨਾ ਵੀ ਛੋਟਾ ਹੋਵੇ ਪ੍ਰਮੇਸ਼ਵਰ ਦੀ ਨਜ਼ਰ ਵਿੱਚ ਕੋਈ ਪਾਪ ਵੀ ਮਮੂਲੀ ਨਹੀ। ਮਨੁੱਖ ਦਾ ਨਿਰਣਾ ਇੱਕ ਪਾਸੜ ਤੇ ਨਾ ਮੁਕੰਮਲ ਹੁੰਦਾ ਹੈ,ਪਰ ਪ੍ਰਮੇਸ਼ਵਰ ਹਰ ਚੀਜ਼ ਦੀ ਅਸਲੀਅਤ ਵੱਲ ਦੇਖਦਾ ਹੈ ।ਸ਼ਰਾਬੀ ਨਾਲ ਘ੍ਰਿਣਾ ਕੀਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਉਹ ਸਵਰਗਾ ਵਿੱਚੋ ਕੱਢਿਆ ਜਾਵੇਗਾ ।ਪ੍ਰੰਤੂ ਹੰਕਾਰ, ਸਵਾਰਥ ਅਤੇ ਲਾਲਚ ਦੇ ਵਿਰੁੱਧ ਕੋਈ ਵੀ ਆਵਾਜ਼ ਨਹੀ ਉਠਾਉਂਦਾ । ਇਹ ਐਸੇ ਪਾਪ ਹਨ ਜਿੰਨ੍ਹਾਂ ਤੋ ਪ੍ਰਮੇਸ਼ਵਰ ਨੂੰ ਸਖਤ ਨਫਰਤ ਹੈ ਕਿਉਂਕਿ ਇਹ ਪਾਪ ਐਸੇ ਹਨ ਜੋ ਕਿ ਪ੍ਰਮੇਸ਼ਵਰ ਦੇ ਉਦਾਰ ਚਰਿੱਤ੍ਰ -ਨਿਸਵਾਰਥ ਪਿਆਰ ਦੇ ਜੋ ਕਿ ਸਚਖੰਡ ਦਾ ਵਾਯੂ ਮੰਡਲ ਹੈ ,ਦੇ ਬਿਲਕੁਲ ਉਲਟ ਹਨ।ਜਦੋਂ ਕੋਈ ਵੀ ਮਨੁੱਖ ਕਿਸੇ ਘੋਰ ਪਾਪ ਦੀ ਖੱਡ ਵਿੱਚ ਡਿੱਗ ਪੈਂਦਾ ਹੈ ਤਾਂ ਉਸਨੂੰ ਸ਼ਰਮ, ਕਮਜ਼ੋਰੀ ਤੇ ਆਪਣੀ ਲਾਚਾਰੀ ਮਹਿਸੂਸ ਹੁੰਦੀ ਹੈ, ਅਤੇ ਉਹ ਯਿਸੂ ਮਸੀਹ ਦੀ ਮਿਹਰ ਚਾਹੁੰਦਾ ਹੈ।ਪਰ ਹੰਕਾਰੀ ਮਨੁੱਖ ਨੂੰ ਕੋਈ ਲੋੜ ਮਹਿਸੂਸ ਨਹੀ ਹੁੰਦੀ ਅਤੇ ਇਹ ਹੰਕਾਰ ਉਸਦੇ ਹਿਰਦੇ ਦੇ ਕਿਵਾੜ ਯਿਸੂ ਮਸੀਹ ਦੀ ਮਿਹਰ ਦੇ ਵਰਦਾਨ ਵੱਲੋਂ ਜਿਹੜੀ ਉਹ ਦੇਣ ਆਇਆ ਸੀ, ਬੰਦ ਕਰ ਦੇਂਦਾ ਹੈ ।SC 33.1

    ਗਰੀਬ ਟੈਕਸ ਉਗਰਾਹੁਣ ਵਾਲੇ ਨੇ ਪ੍ਰਾਰਥਨਾਂ ਕੀਤੀ ਸੀ ” ਹੇ ਪ੍ਰਮੇਸ਼ਵਰ ਮੁਝ ਪਾਪੀ ਤੇ ਮਿਹਰ ਤੇ ਦਯਾ ਕਰ ।” (Luke)ਲੂਕਾ 8:13 । ਉਸਨੇ ਆਪ ਨੂੰ ਬਹੁਤ ਹੀ ਬੁਰਾ ਮਨੁੱਖ ਮਹਿਸੂਸ ਕੀਤਾ ਸੀ ਅਤੇ ਹੋਰ ਸਭ ਲੋਕ ਵੀ ਉਸ ਵੱਲ ਐਸੀ ਨਜ਼ਰ ਨਾਲ ਹੀ ਦੇਖਦੇ ਸਨ, ਪ੍ਰੰਤੂ ਉਸਨੂੰ ਆਪਣੀ ਕਮੀ ਮਹਿਸੂਸ ਹੋਈ ਅਤੇ ਆਪਣੇ ਪਾਪ ਤੇ ਸ਼ਰਮ ਦੇ ਭਾਰ ਹੇਠ ਦੱਬੇ ਹੋਏ ਨੇ ਪ੍ਰਮੇਸ਼ਵਰ ਦੇ ਦਰ ਤੇ ਆ ਕੇ ਅਰਜ਼ੋਈ ਕੀਤੀ ।ਉਸਨੇ ਆਪਣੇ ਹਿਰਦੇ ਦੇ ਕਪਾਟ ਪਾਪ ਤੋਂ ਮੁਕਤ ਹੋਣ ਲਈ ਪ੍ਰਮੇਸ਼ਵਰ ਦੀ ਸ਼ਕਤੀ ਲਈ ਖੋਲ੍ਹ ਦਿੱਤੇ ਤਾਂ ਜੋ ਪ੍ਰਭੂ ਦੀ ਅਪਾਰ ਕ੍ਰਿਪਾ ਭਰੀ ਸ਼ਕਤੀ ਉਸਦੇ ਹਿਰਦੇ ਵਿੱਚ ਆਪਣਾ ਮਿਹਰਬਾਨ ਕੰਮ ਕਰ ਸਕੇ- ਉਸਨੂੰ ਪਾਪ ਦੀ ਬੰਦਸ਼ ਤੋਂ ਆਜ਼ਾਦ ਕਰਵਾਉਣ ਦਾ। ਪ੍ਰੰਤੂ *ਇਹ ਸਾਖੀ ਬਾਈਬਲ ਵਿੱਚ ਪੜ੍ਹੋ।ਫਰੀਸੀ ਦੀ ਹੰਕਾਰ ਭਰੀ ਆਪਣੀ ਧਾਰਮਿਕਤਾ ਦਾ ਦਿਖਾਵਾ ਕਰਨ ਵਾਲੀ ਪ੍ਰਾਰਥਨਾਂ ਤੋਂ ਪ੍ਰਗਟ ਸੀ ਕਿ ਉਸਦੇ ਹਿਰਦੇ ਦਾ ਕਪਾਟ ਪ੍ਰਮੇਸ਼ਵਰ ਦੀ ਸ਼ਕਤੀ ਲਈ ਬੰਦ ਸੀ।ਅਤੇ ਉਸਨੂੰ ਪ੍ਰਮੇਸ਼ਵਰ ਦੀ ਪਵਿੱਤ੍ਰਤਾ ਸਾਹਮਣੇ ਆਪਣੀ ਮਲੇਛਤਾ ਦਾ ਗਿਆਨ ਨਹੀ ਸੀ। ਉਸਦੇ ਹਿਰਦੇ ਨੂੰ ਕੋਈ ਖਿੱਚ ਨਾ ਪਈ ਅਤੇ ਨਾ ਹੀ ਉਹ ਕੁਝ ਪਾ ਸਕਿਆ ਪ੍ਰਮੇਸ਼ਵਰ ਦੇ ਦਰ ਤੋਂ।SC 33.2

    ਜੇਕਰ ਤੁਹਾਨੂੰ ਆਪਣੀ ਪਾਪੀ ਅਵਸੱਥਾ ਦਾ ਗਿਆਨ ਹੋ ਜਾਏ ਤਾਂ ਆਪਣੀ ਹਿੰਮਤ ਦੇ ਬਲ ਆਪਣੇ ਆਪ ਨੂੰ ਸੁਧਾਰਣ ਦੀ ਨਿਸ਼ਫਲ ਕੋਸ਼ਿਸ਼ ਨਾ ਕਰੋ, ਕਿਤਨੇ ਹੀ ਲੋਕ ਇਹ ਸਮਝਦੇ ਹਨ ਕਿ ਆਪਣੀ ਪਾਪ ਅਵਸਥਾ ਕਾਰਨ ਯਿਸੂ ਮਸੀਹ ਦੇ ਨਜ਼ਦੀਕ ਹੋਣ ਦੇ ਯੋਗ ਨਹੀ। ਕੀ ਤੁਸੀ ਆਪਣੀਆ ਕੋਸ਼ਿਸ਼ਾਂ ਦੇ ਨਾਲ ਚੰਗਾ ਬਣਨਾਂ ਚਾਹੁੰਦੇ ਹੋਂ ਮਿਹਰ ਤੋਂ ਬਿਨਾਂ? “ਭਲਾ ਹਬਸ਼ੀ ਆਪਣੀ ਖੱਲ ਨੂੰ ਜਾਂ ਚੀਤਾ ਆਪਣੇ ਦਾਗਾਂ ਨੂੰ ਬਦਲ ਸਕਦਾ ਹੈ ?ਤਾਂ ਤੂੰ ਵੀ ਭਲਿਆਈ ਕਰ ਸਕਦਾ ਹੈਂ, ਜਿਸਨੇ ਬੁਰਿਆਈ ਸਿੱਖੀ ਹੋਈ ਹੈ ।” (Jeremiah)ਯਰਮਿਹਾਯ 13:23। ਸਾਡੇ ਲਈ ਸਹਾਇਤਾ ਕੇਵਲ ਪ੍ਰਮਾਤਮਾਂ ਵਿੱਚ ਹੀ ਹੈ। ਸਾਨੂੰ ਕਿਸੇ ਉਚੇਚੀ ਪ੍ਰੇਰਣਾਂ, ਸੁੰਦਰ ਅਵਸਰ ਜਾਂ ਪਵਿੱਤ੍ਰ ਹਿਰਦੇ ਦੀ ਉਡੀਕ ਨਹੀ ਕਰਨੀ ਚਾਹੀਦੀ। ਅਸੀਂ ਆਪਣੇ ਬਲ ਨਾਲ ਕੁਝ ਨਹੀ ਕਰ ਸਕਦੇ। ਸਾਨੂੰ ਜਿਸ ਤਰਾਂ ਦੇ ਵੀ ਅਸੀਂ ਭਲੇ ਬੁਰੇ ਹਾਂ ਉਸੇ ਹਾਲਤ ਵਿੱਚ ਯਿਸੂ ਮਸੀਹ ਦੀ ਸ਼ਰਣ ਆਉਣਾ ਚਾਹੀਦਾ ਹੈ ।SC 34.1

    ਪ੍ਰੰਤੂ ਕੋਈ ਵੀ ਇਸ ਭਰਮ ਵਿੱਚ ਨਾ ਰਹੇ ਕਿ ਪ੍ਰਮੇਸ਼ਵਰ ਜੋ ਕਿ ਪ੍ਰੇਮ ਤੇ ਦਯਾ ਦਾ ਸਾਗਰ ਹੈ ,ਉਨ੍ਹਾਂ ਨੂੰ ਜ਼ਰੂਰ ਤਾਰ ਦੇਵੇਗਾ ਜੋ ਉਸਦੀ ਮਿਹਰ ਨੂੰ ਵੀ ਠੁਕਰਾ ਰਹੇ ਹਨ। ਪਾਪ ਦੀ ਡੂੰਘਾਈ ਤੇ ਪਾਪ ਦਾ ਅੰਦਾਜ਼ਾ ਕੇਵਲ ਸਲੀਬ ( ਕਰਾਸ ) ਦੀ ਰੌਸ਼ਨੀ ਵਿੱਚ ਹੀ ਲਗਾਇਆ ਜਾ ਸਕਦਾ ਹੈ ।ਜਦੋਂ ਮਨੁੱਖ ਇਹ ਸੋਚਦੇ ਹਨ ਕਿ ਪ੍ਰਭੂ ਅਤਿ ਦਿਆਲੂ ਹੈ ਅਤੇ ਪਾਪੀ ਨੂੰ ਨਹੀ ਤਿਆਗ ਸਕਦਾ ਤਾਂ ਉਸ ਵਕਤ ਉਨਾਂ ਨੂੰ ਸਲੀਬ ਵੱਲ ਨਜ਼ਰ ਮਾਰਨੀ ਚਾਹੀਦੀ ਹੈ ।ਮਨੁੱਖਾ ਨੂੰ ਬਚਾਉਣ ਦਾ ਹੋਰ ਕੋਈ ਉਪਾਉ ਨਹੀ ਸੀ ਕਿਉਕਿ ਇਸ ਕੁਰਬਾਨੀ ਤੋਂ ਬਿਨਾਂ ਮਨੁੱਖ ਜਾਤੀ ਨੂੰ ਪਾਪ ਦੀ ਭਰਿਸ਼ਟਤਾ ਤੋਂ ਬਚਾ ਕੇ ਤੇ ਪਵਿਤ੍ਰ ਦੇਵਤਿਆਂ ਦੀ ਸੰਗਤ ਵਿੱਚ ਮਿਲਾਉਣਾ ਅਸੰਭਵ ਸੀ-ਮਨੁੱਖਾਂ ਲਈ ਫਿਰ ਉਸ ਪਾਪ ਰਹਿਤ ਰੂਹਾਨੀ ਜ਼ਿੰਦਗੀ ਵਿੱਚ ਸ਼ਾਮਲ ਹੋਣਾਂ ਅਸੰਭਵ ਸੀ।ਅਤੇ ਇਸੇ ਕਾਰਣ ਯਿਸੂ ਮਸੀਹ ਨੇ ਹੁਕਮ ਉਲੰਘਣ ਦਾ ਦੋਸ਼ ਮਨੁੱਖ ਦੀ ਜਗ੍ਹਾ ਆਪਣੇ ਸਿਰ ਤੇ ਲੈ ਕੇ ਪਾਪੀ ਦੀ ਥਾਂ ਦੁੱਖ ਭੋਗਿਆ। ਪ੍ਰਮੇਸ਼ਵਰ ਦੇ ਪੁੱਤਰ ਦਾ ਪਿਆਰ, ਕਠਿਨ ਘਾਲਣਾ ,ਦੁੱਖ ਅਤੇ ਮੌਤ ਇਹ ਸਾਰੇ ਪਾਪ ਦੀ ਭਿਆਨਕਤਾ ਦੀ ਗਵਾਹੀ ਦਿੰਦੇ ਹਨ ਅਤੇ ਪੁਕਾਰ ਕੇ ਕਹਿੰਦੇ ਹਨ ਕਿ ਪਾਪ ਦੀ ਜਕੜ ਵਿੱਚੋਂ ਬਚਣ ਦਾ ਹੋਰ ਕੋਈ ਰਾਹ ਨਹੀ ,ਕਿਸੇ ਪਵਿੱਤਰ ਜਾਂ ਉੱਚ ਜੀਵਨ ਦੀ ਹੋਰ ਕੋਈ ਆਸ਼ਾ ਨਹੀਂ- ਕੇਵਲ ਯਿਸੂ ਮਸੀਹ ਦੀ ਸ਼ਰਣ ਹੀ ਇੱਕ ਰਾਹ ਹੈ ,ਜਦੋਂ ਤੱਕ ਆਤਮਾ ਅਧੀਨਗੀ ਨਾਲ ਇਸ ਰਾਹ ਤੇ ਨਾ ਆਏ ਹੋਰ ਸਭ ਰਾਹ ਨਿਸ਼ਫਲ ਹਨ। SC 34.2

    ਪਸ਼ਚਾਤਾਪ ਰਹਤ ਲੋਕ ਮਸੀਹੀ ਲੋਕਾਂ ਦੀ ਉਦਾਹਰਣ ਦੇ ਕੇ ਕਹਿੰਦੇਂ ਹਨ “ਮੈਂ ਵੀ ਉਨ੍ਹਾਂ ਵਾਂਗ ਹੀ ਚੰਗਾ ਹਾਂ ਉਹ ਵੀ ਮੇਰੇ ਨਾਲੋ ਵੱਧ ਆਤਮਾ ਤਿਆਗੀ , ਸੰਜੀਦਗੀ ਵਾਲੇ , ਜਾਂ ਕਾਰ ਵਿਹਾਰ ਵਿੱਚ ਮੇਰੇ ਕੋਲੋ ਉੱਚੀ ਪਧੱਰ ਤੇ ਨਹੀ ।ਉਹ ਵੀ ਰੰਗ ਤਮਾਸ਼ੇ ਭੋਗ ਵਿਲਾਸ ਮੇਰੀ ਤਰ੍ਹਾਂ ਹੀ ਪਸੰਦ ਕਰਦੇ ਹਨ । ਇਸ ਤਰ੍ਹਾਂ ਉਹ ਦੂਸਰੇ ਦੇ ਦੋਸ਼ਾਂ ਹੇਠਾਂ ਆਪਣੇ ਕਰਤੱਵ ਦੀ ਗਿਰਾਵਟ ਛਿਪਾਉਣਾ ਚਾਹੁੰਦੇ ਹਨ। ਕਿਉਕਿ ਪ੍ਰਮੇਸ਼ਵਰ ਨੇ ਸਾਨੂੰ ਗ਼ਲਤੀ ਕਰਣ ਵਾਲੇ ਮਨੁੱਖ ਦਾ ਨਮੂੰਨਾ ਨਹੀ ਦਿੱਤਾ।ਪ੍ਰਮੇਸ਼ਵਰ ਦਾ ਬੇਦਾਗ਼ ਪੁੱਤਰ ਸਾਡੇ ਆਦਰਸ਼ ਦਾ ਨਿਸ਼ਾਨਾ ਹੈ ,ਅਤੇ ਉਹ ਲੋਕ ਜੋ ਮਸੀਹੀ ਲੋਕਾਂ ਦੀਆ ਗਲਤੀਆਂ ਤੇ ਵਿਚਾਰ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਉਹ ਆਪ ਉਤਮ- ਜੀਵਨ ਉੱਚ ਵਿਚਾਰਾਂ ਦਾ ਉਦਾਹਰਣ ਪੇਸ਼ ਕਰਨ। ਜੇ ਮਸੀਹੀ ਲੋਕਾਂ ਬਾਰੇ ਉਨ੍ਹਾਂ ਦੀ ਐਸੀ ਹੀ ਭਾਵਨਾਂ ਹੈ ਤਾਂ ਉਨ੍ਹਾਂ ਨੂੰ ਆਪ ਸੁੱਚੇ ਜੀਵਨ ਤੇ ਉੱਚ ਆਦਰਸ਼ ਦੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ ।ਜੇਕਰ ਮਸੀਹੀ ਲੋਕਾਂ ਬਾਰੇ ਉਨ੍ਹਾਂ ਦੀ ਐਸੀ ਧਾਰਣਾ ਹੈ ਕਿ ਮਸੀਹੀ ਲੋਕਾਂ ਨੂੰ ਬਹੁਤ ਉੱਚ ਆਦਰਸ਼ ਵਾਲੇ ਹੋਣਾ ਚਾਹੀਦਾ ਹੈ ।ਤਾਂ ਕੀ ਉਨ੍ਹਾਂ ਨੂੰ ਆਪਣਾਂ ਪਾਪ ਇਸ ਤੋਂ ਵੀ ਵੱਡਾ ਨਹੀ ਦਿੱਸਦਾ? ਜਿਹੜੇ ਜਾਣਦੇ ਹਨ ਸਚਾਈ ਦਾ ਠੀਕ ਰਸਤਾ ਕੀ ਹੈ ਪਰ ਉਸ ਉੱਤੇ ਤੁਰਨਾ ਨਹੀ ਚਾਹੁੰਦੇ।SC 35.1

    ਸ਼ੁਭ ਕੰਮ ਕਰਨ ਵਿੱਚ ਟਾਲਮਟੋਲ ਨਾ ਕਰਦੇ ਰਹੋ ।ਪਾਪਾਂ ਤੋਂ ਮੁਕਤ ਹੋਣ ਅਤੇ ਯਿਸੂ ਮਸੀਹ ਦੇ ਸਹਾਰੇ ਹਿਰਦੇ ਦੀ ਪਵਿੱਤ੍ਰਤਾ ਹਾਸਿਲ ਕਰਨ ਲਈ ਦੇਰੀ ਨਾ ਕਰੋ।ਇਹ ਹੀ ਉਹ ਇੱਕ ਨੁੱਕਤਾ ਹੈ ਜਿੱਥੇ ਹਜ਼ਾਰਾਂ ਲੋਕ ਭੁੱਲ ਕਰਕੇ ਅਨੰਤ ਜੀਵਨ ਗੁਆ ਬੈਠਦੇ ਹਨ। ਮੈਂ ਇੱਥੇ ਛੋਟੀ ਤੇ ਨਾ ਸਥਿਰ ਰਹਿਣ ਵਾਲੀ ਜ਼ਿੰਦਗੀ ਦੀ ਆਲੋਚਨਾ ਨਹੀ ਕਰਾਂਗੀ, ਪ੍ਰੰਤੂ ਇੱਕ ਹੋਰ ਭਿਆਨਕ ਖਤਰਾ ਹੈ- ਐਸਾ ਖਤਰਾ ਜਿਸ ਨੂੰ ਪੂਰਨ ਰੂਪ ਵਿੱਚ ਕੋਈ ਵੀ ਸਮਝ ਨਹੀ ਸਕਿਆ, ਉਹ ਹੈ ਪ੍ਰਮੇਸ਼ਵਰ ਦੀ ਪਵਿੱਤ੍ਰ ਆਤਮਾ ਦੀ ਬੇਨਤੀ ਭਰਪੂਰ ਪ੍ਰਕਾਰ ਨੂੰ ਅਣਸੁਣਿਆ ਕਰਕੇ ਆਤਮ ਸਮਰਪਣ ਕਰਨ ਵਿੱਚ ਦੇਰੀ ਅਤੇ ਪਾਪ ਵਿੱਚ ਰਹਿਣ ਦਾ ਇਰਾਦਾ ਬਣਾਈ ਰੱਖਣਾ ਅਤੇ ਇਹ ਦੇਰੀ ਹਮੇਸ਼ਾ ਹਮੇਸ਼ਾ ਲਈ ਦੇਰੀ ਹੀ ਬਣ ਜਾਂਦੀ ਹੈ। ਪਾਪ ਭਾਵੇਂ ਕਿੰਨਾਂ ਵੀ ਛੋਟਾ ਹੋਵੇ ਉਸ ਵਿੱਚ ਫਸੇ ਰਹਿਣ ਦਾ ਮੁੱਲ ਅਤਿਅੰਤ ਹਾਨੀ ਨਾਲ ਚੁੱਕਾਉਣਾ ਪਵੇਗਾ ।ਜਿਸ ਪਾਪ ਉੱਪਰ ਅਸੀ ਕਾਬੂ ਨਹੀ ਪਾ ਸਕੇ ਉਹ ਪਾਪ ਸਾਡੇ ਤੇ ਕਾਬੂ ਪਾ ਕੇ ਅੰਤ ਵਿੱਚ ਸਾਨੂੰ ਬਰਬਾਦੀ ਦੀ ਮੰਜ਼ਿਲ ਤੇ ਪਹੁੰਚਾ ਦੇਵੇਗਾ ।SC 36.1

    ਆਦਮ ਤੇ ਹਵਾ ਨੇ ਸਿਰਫ ਇਹ ਸੋਚਿਆ ਸੀ ਕਿ ਕੇਵਲ ਇੱਕ ਵਰਿਜਤ ਫਲ ਖਾ ਲੈਣ ਜਿਹੀ ਛੋਟੀ ਜਿਹੀ ਅਵਗਿਆ ਦੀ ਸਜ਼ਾ ਇੰਨੀ ਭਿਆਨਕ ਨਹੀ ਹੋ ਸਕਦੀ ਜਿੰਨੀ ਕਿ ਪ੍ਰਮੇਸ਼ਵਰ ਨੇ ਉਨ੍ਹਾਂ ਨੂੰ ਆਪ ਸੁਣਾਈ ਸੀ।ਪਰ ਇਹ ਮਾਮੂਲੀ ਜਿਹੀ ਗੱਲ ਪ੍ਰਮੇਸ਼ਵਰ ਦੇ ਪਵਿੱਤਰ ਤੇ ਅਟਲ ਨੇਮ ਦੀ ਭਾਰੀ ਉਲੰਘਣਾ ਸੀ, ਅਤੇ ਇਸ ਪਾਪ ਨੇ ਮਨੁੱਖ ਨੂੰ ਪ੍ਰਮੇਸ਼ਵਰ ਕੋਲੋਂ ਨਿਖੇੜ ਦਿੱਤਾ,ਅਤੇ ਸਾਡੀ ਧਰਤੀ ਤੇ ਮੌਤ ਦੁੱਖ ਤੇ ਸੰਤਾਪ ਦੇ ਹੜ੍ਹ ਦਾ ਬੰਨ ਤੋੜ ਦਿੱਤਾ। ਹਰ ਜੁਗ ਵਿੱਚ ਸਾਡੀ ਧਰਤੀ ਤੋਂ ਸੋਗ ਤੇ ਵਿਰਲਾਪ ਦੀਆਂ ਪੁਕਾਰਾਂ ਉੱਪਰ ਪਹੁੰਚ ਰਹੀਆ ਹਨ ਅਤੇ ਸਾਰੀ ਸ੍ਰਿਸ਼ਟੀ ਮਨੁੱਖ ਦੀ ਅਵਗਿਆ ਦੇ ਸਿੱਟੇ ਵਜੋ ਪੀੜ ਤੇ ਦੁੱਖ ਨਾਲ ਕਰਾਹ ਤੇ ਤੜਪ ਰਹੀ ਹੈ। ਸਵਰਗ ਵਿੱਚ ਪ੍ਰਮੇਸ਼ਵਰ ਦੇ ਵਿਰੁੱਧ ਵਿਦ੍ਰੋਹ ਕਰਨ ਵਾਲੇ ਸਵਰਗੀ ਦੂਤ *ਲੂਸੀਫਰ -ਜੋ ਸੈਤਾਨ ਕਹਿਲਾਇਆਤੇ ਉਸਦੇ ਸਾਥੀਆਂ ਨੇ ਖੁਦ ਇਸ ਭੁੱਲ ਨੂੰ ਮਹਿਸੂਸ ਕੀਤਾ। ਪ੍ਰਮੇਸ਼ਵਰ ਦੇ ਅਟੱਲ ਨੇਮ ਨੂੰ ਤੋੜਨ ਦੇ ਪਾਪ ਦਾ ਪ੍ਰਾਸ਼ਚਿਤ ਕਰਨ ਲਈ ਕਿੰਨੀ ਅਸਚਰਜ ਤੇ ਅਚੰਭਿਤ ਕੁਰਬਾਨੀ ਦੀ ਲੋੜ ਪਈ, ਸਲੀਬ ਉਸਦੀ ਲਾਜਵਾਬ ਮਿਸਾਲ ਹੈ ।ਆਉ ਪਾਪ ਨੂੰ ਮਾਮੂਲੀ ਚੀਜ਼ ਨਾ ਸਮਝੋ ।SC 36.2

    ਨੇਮ ਭੰਗ ਕਰਨ ਦਾ ਹਰ ਪਾਪ ਯਿਸੂ ਮਸੀਹ ਦੀ ਮਿਹਰ ਨੂੰ ਠੁਕਰਾਉਣ ਜਾਂ ਲਾਪਰਵਾਹੀ ਕਰਨ ਦਾ ਹਰ ਉਪਰਾਲਾ, ਤੁਹਾਡੀ ਆਤਮਾ ਨੂੰ ਕਠੋਰ ਬਣਾਈ ਜਾਂਦਾ ਹੈ ।ਇਹ ਤੁਹਾਡੇ ਹਿਰਦੇ ਨੂੰ ਕਠੋਰ ਤੇ ਨਿਸ਼ਠੁਰ ਬਣਾ ਦਿੰਦਾ ਹੈ ।ਇੱਛਾ- ਸ਼ਕਤੀ ਨੂੰ ਵਿਗਾੜ ਦਿੰਦਾ ਹੈ ਅਤੇ ਨਾ ਕੇਵਲ ਤੁਹਾਡੀ ਆਤਮ ਸਮਰਪਣ ਦੀ ਸ਼ਕਤੀ ਨੂੰ ਕਮਜ਼ੋਰ ਕਰਦਾ ਹੈ ਸਗੋਂ ਪ੍ਰਮੇਸ਼ਵਰ ਦੀ ਪਵ੍ਰਿੱਤਰ ਆਤਮਾ ਦੀ ਕੋਮਲ ਅਰਜੋਈ ਸਾਹਮਣੇ ਸਮਰਪਣ ਕਰਨ ਦੀ ਯੋਗਤਾ ਘਟਾ ਕੇ ਤੁਹਾਡੀ ਆਤਮਾ ਨੂੰ ਅਯੋਗ ਬਣਾ ਦਿੰਦਾ ਹੈ ।SC 37.1

    ਕਈ ਮਨੁੱਖ ਆਪਣੇ ਡਾਂਵਾ ਡੋਲ ਮਨ ਨਾਲ ਇਹ ਸੋਚਦੇ ਰਹਿੰਦੇ ਹਨ ਕਿ ਜਦੋਂ ਚਾਹੁਣ ਬੁਰਾਈ ਛੱਡ ਕੇ ਚੰਗੇ ਬਣ ਸਕਦੇ ਹਨ। ਉਹ ਭਾਵੇਂ ਤਰਸ ਤੇ ਮੇਹਰ ਦੇ ਸੱਦੇ ਨੂੰ ਠੁਕਰਾ ਕੇ ਟਾਲਮਟੋਲ ਕਰਦੇ ਰਹਿਣ ਫਿਰ ਵੀ ਇਹ ਰਹਿਮਤ ਉਨ੍ਹਾਂ ਉੱਪਰ ਹੁੰਦੀ ਰਹੇਗੀ। ਉਹ ਸੋਚਦੇ ਹਨ ਕਿ ਮਿਹਰ ਦੀ ਸ਼ਕਤੀ ਦੇ ਵਿਰੁੱਧ ਚੱਲ ਕੇ ਅਤੇ ਸ਼ੈਤਾਨੀ ਤਾਕਤ ਨਾਲ ਕਦਮ ਮਿਲਾ ਕੇ ਚਲਦੇ ਰਹਿਣ, ਪਰ ਸੰਕਟ ਦੀ ਔਖੀ ਘੜੀ ਵੇਲੇ ਉਹ ਝਟਪਟ ਆਪਣੀ ਚਾਲ ਬਦਲ ਲੈਣਗੇ ।ਪਰ ਇਹ ਇੰਨਾ ਆਸਾਨ ਨਹੀ ਹੁੰਦਾ ।ਤਜ਼ਰਬਾ ਤੇ ਜੀਵਨ ਭਰ ਦੀ ਸਿੱਖਿਆ ਉਨ੍ਹਾਂ ਦੇ ਚਰਿੱਤ੍ਰ ਨੂੰ ਐਸਾ ਰੂਪ ਦੇ ਦਿੰਦੇ ਹਨ ਕਿ ਕੁਝ ਹੀ ਮਨੁੱਖ ਐਸੇ ਰਹਿ ਜਾਂਦੇ ਹਨ ਜੋ ਫਿਰ ਵੀ ਯਿਸੂ ਮਸੀਹ ਲਈ ਆਤਮ ਸਮਰਪਣ ਕਰਨ ਦੀ ਇੱਛਾ ਕਰ ਸਕਦੇ ਹਨ ।SC 37.2

    ਚਾਲਚਲਣ ਵਿੱਚ ਇੱਕੋ ਔਗੁਣ ਇੱਕੋ ਪਾਪ ਦੀ ਲਾਲਸਾ ਦਾ ਜੇ ਜਾਣ ਬੁਝ ਕੇ ਲਾਲਸਾ ਦਾ ਪਾਲਣ ਕਰਦੇ ਰਹੀਏ ਤਾਂ ਅੰਤ ਵਿੱਚ ਉਹ ਮੁਕਤੀ ਦੇ ਸੰਦੇਸ਼ ਖੁਸ਼ਖਬਰੀ ਦੀ ਸਾਰੀ ਸ਼ਕਤੀ ਤੇ ਪਾਣੀ ਫੇਰ ਦਿੰਦੀ ਹੈ। ਹਰ ਬੁਰਾਈ ਦੀ ਤ੍ਰਿਪਤੀ ਆਤਮਾ ਨੂੰ ਪ੍ਰਮੇਸ਼ਵਰ ਵੱਲੋਂ ਘ੍ਰਿਣਾ ਕਰਨ ਵਿੱਚ ਸਹਾਈ ਹੁੰਦੀ ਹੈ। ਜੋ ਮਨੁੱਖ ਪ੍ਰਮੇਸ਼ਵਰ ਦੀ ਅਟੱਲ ਸਚਾਈ ਬਾਰੇ ਅੰਧਵਿਸ਼ਵਾਸ਼ੀ ਕਠੋਰਤਾ ਤੇ ਮੂਰਖਾਂ ਵਾਲੀ ਲਾਪਰਵਾਹੀ ਦਾ ਵਿਚਾਰ ਰੱਖਦੇ ਹਨ ਉਹ ਆਪਣਾਂ ਬੀਜਿਆ ਆਪ ਹੀ ਕੱਟ ਰਹੇ ਹਨ। ਸਾਰੀ ਬਾਈਬਲ ( ਅੰਜੀਲ ) ਵਿੱਚ ਪਾਪ ਨਾਲ ਖਿਲਵਾੜ ਕਰਨ ਵਿਰੁੱਧ ਇਸ ਤੋ ਜ਼ਿਆਦਾ ਭਿਅੰਕਰ ਚਿਤਾਵਨੀ ਕਿਤੇ ਨਹੀ ਦਿੱਤੀ ਗਈ ਜੋ ਕਿ ਇੱਕ ਬੁੱਧੀਮਾਨ ਮਨੁੱਖ ਨੇ ਲਿਖਿਆ ਹੈ, “ਪਾਪੀ ਆਪਣੇ ਹੀ ਪਾਪ ਦੇ ਬੰਧਨਾਂ ਵਿੱਚ ਬੰਨਿਆਂ ਜਾਵੇਗਾ ।(proverb) ਕਹਾਵਤਾਂ 5:22 ।SC 38.1

    ਯਿਸੂ ਮਸੀਹ ਸਾਨੂੰ ਪਾਪ ਕੋਲੋਂ ਮੁਕਤ ਕਰਾਉਣ ਲਈ ਤਿਆਰ ਹਨ। ਪਰ ਉਹ ਸਾਡੀ ਇੱਛਾ ਦੇ ਵਿਰੁੱਧ ਸਾਨੂੰ ਧਕੇਲਦੇ ਨਹੀ ।ਜੇ ਅਸੀ ਜਾਣ ਬੁੱਝ ਕੇ ਆਗਿਆ ਦੀ ਉਲੰਘਣਾਂ ਕਰਦੇ ਰਹੀਏ ,ਬੁਰਾਈ ਵੱਲ ਝੁਕੇ ਰਹੀਏ ਅਤੇ ਸਾਡੇ ਮਨ ਵਿੱਚ ਕੋਈ ਖਾਹਿਸ਼ ਪਾਪ ਤੋ ਛੁਟਕਾਰਾ ਪਾਉਣ ਦੀ ਨਾ ਜਾਗੇ ਅਤੇ ਜੇ ਅਸੀ ਉਨ੍ਹਾਂ ਦੀ ਮਿਹਰ ਦੀ ਛਾਇਆ ਹੇਠ ਨਾ ਆਉਣਾ ਲੋਚੀਏ ਤਾਂ ਉਹ ਸਾਡੇ ਲਈ ਕੀ ਕਰ ਸਕਦੇ ਹਨ ਅਸੀ ਆਪਣੀ ਮਰਜ਼ੀ ਨਾਲ ਉਸਦੇ ਪਿਆਰ ਨੂੰ ਠੁਕਰਾ ਕੇ ਬਰਬਾਦੀ ਦਾ ਰਸਤਾ ਅਪਣਾਇਆ ਹੈ। “ਵੇਖੋ ਹੁਣ ਹੀ ਮਨ ਭਾਉਂਦਾ ਸਮਾਂ ਹੈ। ਅਤੇ ਹੁਣ ਹੀ ਮੁਕਤੀ ਦਾ ਦਿਨ ਹੈ। (2 Corinthians) 6:2 । ਜੇ ਅੱਜ ਤੁਸੀ ਉਹਦੀ ਆਵਾਜ਼ ਸੁਣੀ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ।” (Hebrew) 3:7,8 । SC 38.2

    “ਮਨੁੱਖ ਤਾਂ ਬਾਹਰੀ ਰੂਪ ਦੇਖਦਾ ਹੈ ਪਰ ਯਹੋਵਾਹ ਹਿਰਦੇ ਨੂੰ ਦੇਖਦਾ ਹੈ” । (1. samuel)ਸੈਮੂਅਲ 6:7 । ਮਨੁੱਖੀ ਮਨ ਜਿਸ ਵਿੱਚ ਅਨੰਦ ਦੇ ਸ਼ੋਕ ਦੇ ਵਿਰੋਧੀ ਹਾਵ ਭਾਵ ਭਰੇ ਹਨ, ਭੱਟਕਦਾ ਹੋਇਆ ਚੰਚਲ ਮਨ ਅਪਵਿੱਤ੍ਰਤਾ ਅਤੇ ਧੋਖੇਬਾਜ਼ੀ ਦਾ ਕੇਂਦਰ ਹੈ। ਪ੍ਰਮੇਸ਼ਵਰ ਮਨੁੱਖੀ ਮਨ ਦੇ ਆਦੇਸ਼ ਪ੍ਰਯੋਜਨ ਦੇ ਸਾਰੇ ਲੱਛਣ ਜਾਣਦਾ ਹੈ ।ਆਪਣੀ ਮਲੀਨ ਆਤਮਾਂ ਜਿਸ ਤਰ੍ਹਾਂ ਦੀ ਵੀ ਹੈ ਲੈ ਕੇ ਉਸ ਪ੍ਰਮੇਸ਼ਵਰ ਕੋਲ ਜਾਉ। ਉਸ ਭਜਨ ਲਿਖਣ ਵਾਲੇ ਦੀ ਤਰ੍ਹਾਂ ਆਪਣੇ ਹਿਰਦੇ ਦੀਆਂ ਸਭ ਬੰਦ ਕੋਠੜੀਆਂ ਉਸ ਜਾਣੀ ਜਾਣ ਤੇ ਸਭ ਕੁੱਝ ਦੇਖਣ ਵਾਲੀ ਅੱਖ ਦੇ ਸਾਹਮਣੇ ਖੋਲ੍ਹ ਦਿਉ ਤੇ ਕਹੋ, ਹੇ ਮੇਰੇ ਪ੍ਰਮੇਸ਼ਵਰ ਮੈਨੂੰ ਪਰਖ ਤੇ ਮੈਨੂੰ ਪਹਿਚਾਣ ਮੈਨੂੰ ਜਾਂਚ ਅਤੇ ਮੇਰੇ ਖਿਆਲਾਂ ਨੂੰ ਜਾਣ ਅਤੇ ਦੇਖ ਮੇਰੇ ਵਿੱਚ ਕੋਈ ਕੁਟਿੱਲ ਤੇ ਭੈੜੀ ਚਾਲ ਤਾਂ ਨਹੀ? ਅਤੇ ਸਦੀਪਕ ਜੀਵਣ ਦੇ ਰਾਹ੍ਯ ਵਿੱਚ ਮੇਰੀ ਅਗਵਾਈ ਕਰ ” (Psalms)ਜ਼ਬੂਰਾਂ ਦੀ ਪੋਥੀ 139;23:24 ।SC 39.1

    ਬਹੁਤ ਸਾਰੇ ਲੋਕ ਆਪਣੀ ਦਿਮਾਗੀ ਸਿਆਣਪ ਨਾਲ ਪ੍ਰਾਪਤ ਕੀਤੇ ਧਰਮ ਨੂੰ ਮੰਨਦੇ ਹਨ ।ਪਰ ਮਨ ਦੀ ਮੈਲ ਦੂਰ ਨਹੀ ਹੁੰਦੀ।ਤੁਹਾਡੀ ਪ੍ਰਾਰਥਨਾ ਇੱਕ ਹੋਣੀ ਚਾਹੀਦੀ ਹੈ ,“ਹੇ ਪ੍ਰਮੇਸ਼ਵਰ ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ ਅਤੇ ਮੇਰੇ ਅੰਦਰ ਨਵੇਂ ਸਿਰੇ ਤੋ ਸਥਿਰ ਆਤਮਾ ਵੀ” (Psalms)ਜ਼ਬੂਰਾਂ ਦੀ ਪੋਥੀ 51:10 ।SC 39.2

    ਆਪਣੀ ਆਤਮਾ ਨਾਲ ਸੱਚਾਈ ਵਰਤੋ ।ਇਸ ਤਰਾਂ ਸੱਚੇ ਤੇ ਅਟਲ ਬਣੋ ਜਿਵੇਂ ਕਿ ਤੁਸੀਂ ਉਸ ਵਕਤ ਹੁੰਦੇ ਜਦ ਕਿ ਤੁਹਾਡੀ ਉੱਚ ਆਚਰਣ ਦੀ ਜ਼ਿੰਦਗੀ ਖ਼ਤਰੇ ਵਿੱਚ ਹੁੰਦੀ।ਇਹ ਇੱਕ ਅਜਿਹਾ ਮਸਲਾ ਹੈ ਜੋ ਪ੍ਰਮੇਸ਼ਵਰ ਤੇ ਤੁਹਾਡੇ ਵਿਚਕਾਰ ਤੈਅ ਹੋਣਾ ਹੈ ਅਤੇ ਸਦੀਵ ਕਾਲ ਲਈ।ਸੋ ਕਿਉਂ ਇਸ ਵਿੱਚ ਦੇਰੀ ਕੀਤੀ ਜਾਏ।ਇੱਕ ਕਲਪਿਤ ਆਸ਼ਾ ਠੋਸ ਸੱਚਾਈ ਤੋਂ ਬਿਨਾਂ ਕੇਵਲ ਮ੍ਰਿਗਤ੍ਰਿਸ਼ਨਾ ਹੈ ਜੋ ਕਿ ਤੁਹਾਡੀ ਬਰਬਾਦੀ ਦਾ ਕਾਰਣ ਬਣ ਜਾਏਗੀ।SC 39.3

    ਪ੍ਰਮੇਸ਼ਵਰ ਦੇ ਬਚਨ(ਅੰਜੀਲ) ਪ੍ਰਾਰਥਨਾਂ ਕਰਕੇ ਪੜ੍ਹੋ।ਇਹ ਬਚਨ ਤੁਹਾਡੇ ਸਾਹਮਣੇ ਪ੍ਰਭੂ ਦਾ ਅਟਲ ਨੇਮ ਤੇ ਯਿਸੂ ਮਸੀਹ ਦੇ ਜੀਵਨ ਦੇ ਪਵਿੱਤ੍ਰ ਤੇ ਉੱਚ ਆਦਰਸ਼ ਨੂੰ ਪੇਸ਼ ਕਰਦਾ ਹੈ। “ਜਿਸਦੇ ਬਿਨਾਂ ਕੋਈ ਪ੍ਰਭੂ ਨੂੰ ਨਹੀ ਵੇਖੇਗਾ” (Hebrew) ਇਬਰਾਨੀਆ ਨੂੰ 12:14 । ਇਹ ਪ੍ਰਮੇਸ਼ਵਰ ਦਾ ਬਚਨ ਪਾਪਾਂ ਦਾ ਗਿਆਨ ਕਰਾਉਂਦਾ ਹੈ।ਮੁਕਤੀ ਦਾ ਰਾਹ ਦਿਖਾਉਂਦਾ ਹੈ। ਇਸ ਵੱਲ ਧਿਆਨ ਦੇਵੋ ਅਤੇ ਸਮਝੋ ਪ੍ਰਮੇਸ਼ਵਰ ਦੀ ਆਵਾਜ਼ ਤੁਹਾਡੀ ਆਤਮਾ ਨਾਲ ਗੱਲਾਂ ਕਰ ਰਹੀ ਹੈ।SC 40.1

    ਜਦੋ ਤੁਹਾਨੂੰ ਆਪਣੇ ਪਾਪ ਦੀ ਡੂੰਘਾਈ ਦਾ ਪਤਾ ਲੱਗ ਜਾਏ,ਜਦੋਂ ਤੁਸੀਂ ਆਪਣੀ ਅਸਲੀਅਤ ਜਾਣ ਜਾਉਂ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ।ਯਿਸੂ ਮਸੀਹ ਪਾਪੀਆਂ ਨੂੰ ਬਚਾਉਣ ਹੀ ਆਏ ਸਨ। “ਪ੍ਰਮੇਸ਼ਵਰ ਨੂੰ ਪ੍ਰਸੰਨ ਕਰਨ ਦਾ ਭਾਰ ਸਾਨੂੰ ਨਹੀਂ ਸੌਪਿਆ ਗਿਆ,ਪਰ ਕਿੰਨਾ ਅਦਭੁੱਤ ਪਿਆਰ ਹੈ ਕਿ ਪ੍ਰਮੇਸ਼ਵਰ ਆਪ ਯਿਸੂ ਮਸੀਹ ਵਿੱਚੋਂ ਹੋ ਕਿ ਸਾਰੇ ਜਗਤ ਦਾ ਮੇਲ ਆਪਣੇ ਨਾਲ ਕਰਾ ਰਿਹਾ ਹੈ ” (2 Corinthans) 2 ਕੁਰੰਥੀਆ ਨੂੰ 5:19 । ਪ੍ਰਮੇਸ਼ਵਰ ਆਪਣੇ ਕੋਮਲ ਪਿਆਰ ਦੁਆਰਾ ਆਪਣੇ ਭੁੱਲੇ ਭੱਟਕੇ ਬੱਚਿਆਂ ਨੂੰ ਮੋਹਿਤ ਕਰ ਰਿਹਾ ਹੈ।ਇਸ ਜਗਤ ਵਿੱਚ ਕੋਈ ਵੀ ਮਾਤਾ ਪਿਤਾ ਆਪਣੇ ਬੱਚਿਆਂ ਦਿਆਂ ਗੱਲਤੀਆਂ ਤੇ ਬੁਰਾਈਆਂ ਨਾਲ ਇੰਨੇ ਸਬਰ ਨਾਲ ਪੇਸ਼ ਨਹੀਂ ਆਉਂਦਾ ਜਿਵੇਂ ਪਿਤਾ ਪ੍ਰਮੇਸ਼ਵਰ ਉਨ੍ਹਾਂ ਨਾਲ ਵਰਤਦਾ ਹੈ ਜੋ ਉਸਦੀ ਸ਼ਰਣ ਆਉਂਦੇ ਹਨ।ਨੇਮ ਉਲੰਘਣ ਵਾਲੇ ਪਾਪੀ ਨਾਲ ਕੋਈ ਵੀ ਇੰਨੀ ਕੋਮਲਤਾ ਨਾਲ ਗੱਲ ਨਹੀਂ ਕਰੇਗਾ।ਕਿਸੇ ਵੀ ਮਨੁੱਖੀ ਬੁੱਲ੍ਹਾਂ ਵਿੱਚੋਂ ਅਰਜ਼ੋਈ ਦੇ ਅਜਿਹੇ ਕੋਮਲ ਸ਼ਬਦ ਕਿਸੇ ਭੁੱਲੇ ਭੱਟਕੇ ਪਾਪੀ ਲਈ ਨਹੀਂ ਨਿਕਲ ਸਕਦੇ ਜਿਵੇਂ ਕਿ ਪ੍ਰਮੇਸ਼ਵਰ ਦੇ ਕੋਮਲ ਬੁੱਲ੍ਹਾਂ ਵਿੱਚੋ।ਉਸਦੇ ਸਾਰੇ ਇਕਰਾਰ ਅਤੇ ਚੇਤਾਵਣੀਆਂ ਉਸਦੇ ਅਨਮੋਲ ਤੇ ਡੂੰਘੇ ਪਿਆਰ ਦਾ ਸਬੂਤ ਹਨ।SC 40.2

    ਜਦੋਂ ਸ਼ੈਤਾਨ ਆ ਕੇ ਤੁਹਾਨੂੰ ਵਰਗਲਾਏ ਕਿ ਤੁਸੀਂ ਤਾਂ ਮਹਾਨ ਪਾਪੀ ਹੋ, ਤਾਂ ਉੱਪਰ ਨਜ਼ਰ ਉਠਾ ਕੇ ਦੇਖੋ ਅਤੇ ਉਸਦੇ ਗੁਣਾਂ ਦਾ ਵਰਣਨ ਕਰੋ ।ਜੋ ਚੀਜ਼ ਤੁਹਾਡੀ ਮੱਦਦ ਕਰ ਸਕਦੀ ਹੈ, ਉਹ ਹੈ ਪ੍ਰਭੂ ਦੀ ਰੌਸ਼ਨੀ ਵੱਲ ਦੇਖਣਾ।ਆਪਣੇ ਪਾਪਾਂ ਦਾ ਇਕਬਾਲ ਕਰੋ, ਪਰ ਦੁਸ਼ਮਣ (ਸ਼ੈਤਾਨ) ਨੂੰ ਆਖੋ, “ਯਿਸੂ ਮਸੀਹ ਦੁਨੀਆ ਵਿੱਚ ਪਾਪੀਆਂ ਨੂੰ ਬਚਾਉਣ ਆਏ ਸਨ” ਅਤੇ ਉਨ੍ਹਾਂ ਦਾ ਪਿਆਰ ਤੁਹਾਡੀ ਰੱਖਿਆ ਕਰ ਸਕਦਾ ਹੈ(1 Timothy) ਤਿਮੋਥੀਅਸ 1:15 । ਯਿਸੂ ਮਸੀਹ ਨੇ*ਇਹ ਸਾਖ਼ੀ ਬਾਈਬਲ ਵਿੱਚੋਂ ਪੜ੍ਹੋ । ਸਮੋਨ ਨੂੰ ਦੋ ਕਰਜ਼ਾਈਆ ਬਾਰੇ ਪ੍ਰਸ਼ਨ ਪੁੱਛਿਆਂ ਸੀ । ਇੱਕ ਨੇ ਆਪਣੇ ਸੁਆਮੀ ਦਾ ਵੱਡਾ ਕਰਜ਼ਾ ਦੇਣਾ ਸੀ ਤੇ ਦੂਸਰੇ ਨੇ ਵੋਟਾਂ। ਪਰ ਉਸ ਸੁਆਮੀ ਨੇ ਦੋਨਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਤਾਂ ਯਿਸੂ ਮਸੀਹ ਨੇ ਸਮੋਨ ਨੂੰ ਪੁੱਛਿਆ ਸੀ, “ਕਿਹੜਾ ਕਰਜ਼ਾਈ ਆਪਣੇ ਸੁਆਮੀ ਨੂੰ ਬਹੁਤ ਪਿਆਰ ਕਰੇਗਾ” ਤਾਂ ਸਮੋਨ ਨੇ ਉੱਤਰ ਦਿੱਤਾ ਸੀ, “ਉਹ ਜਿਸਦਾ ਕਰਜ਼ਾ ਜ਼ਿਆਦਾ ਮੁਆਫ ਹੋਇਆ ਸੀ” (Luke) ਲੂਕਾ 7:43 ।SC 41.1

    ਅਸੀਂ ਬਹੁਤ ਵੱਡੇ ਪਾਪੀ ਹਾਂ ਅਤੇ ਯਿਸੂ ਮਸੀਹ ਇਸ ਲਈ ਕੁਰਬਾਨ ਹੋਇਆ ਕਿ ਸਾਨੂੰ ਮੁਆਫੀ ਮਿਲ ਸਕੇ।ਉਸਦੀ ਕੁਰਬਾਨੀ ਦੇ ਗੁਣ ਪ੍ਰਮੇਸ਼ਵਰ ਸਾਹਮਣੇ ਸਾਡੇ ਸਾਰੇ ਔਗੁਣ ਤੇ ਪਾਪ ਕੱਜਣ ਲਈ ਸਮਰੱਥ ਹਨ।ਉਹ ਜਿੰਨ੍ਹਾਂ ਨੂੰ ਉਸਨੇ ਬਹੁਤ ਖਿਮਾਂ ਬਖਸ਼ੀ ਹੈ ਉਹ ਉਸਨੂੰ ਬਹੁਤਾ ਪਿਆਰ ਕਰਨਗੇ ਅਤੇ ਉਸਦੇ ਸਿੰਘਾਸਨ ਦੇ ਨੇੜੇ ਖਲੋ ਕੇ ਉਸਦੇ ਮਹਾਨ ਪਿਆਰ ਤੇ ਅਨਮੋਲ ਕੁਰਬਾਨੀ ਦੀ ਉਪਮਾਂ ਕਰਨਗੇ।ਜਦੋਂ ਅਸੀਂ ਪ੍ਰਮੇਸ਼ਵਰ ਦੇ ਪਿਆਰ ਦੀ ਡੂੰਘਾਈ ਪੂਰੀ ਤਰ੍ਹਾਂ ਸਮਝ ਲੈਂਦੇ ਹਾਂ ਤਾਂ ਸਾਨੂੰ ਆਪਣੇ ਪਾਪਾਂ ਦੀ ਭ੍ਰਿਸ਼ਟਤਾ ਦੀ ਪੂਰੀ ਸਾਰ ਹੋ ਜਾਂਦੀ ਹੈ ।ਜਦੋ ਅਸੀ ਉਸ ਜ਼ੰਜੀਰ ਦੀ ਲੰਬਾਈ ਦੇਖਦੇ ਹਾਂ ਜੋ ਸਾਡੇ ਵਾਸਤੇ ਲਮਕਾਈ ਗਈ ਸੀ, ਜਦੋਂ ਸਾਨੂੰ ਪੂਰੀ ਸਮਝ ਆ ਜਾਂਦੀ ਹੈ, ਉਸ ਮਹਾਨ ਕੁਰਬਾਨੀ ਦੀ ਜਿਹੜੀ ਯਿਸੂ ਮਸੀਹ ਨੇ ਸਾਡੇ ਲਈ ਦਿੱਤੀ ਤਾਂ ਸਾਡਾ ਹਿਰਦਾ ਕੋਮਲਤਾ ਤੇ ਅਧੀਨਤਾ ਨਾਲ ਪਸੀਜ ਹੋ ਜਾਦਾਂ ਹੈ।SC 41.2

    Larger font
    Smaller font
    Copy
    Print
    Contents